ਲੰਡਨ— ਸੁਪਰਮਾਡਲ ਕੇਟ ਮਾਸ ਦੀਆਂ ਨਿਊਡ ਤਸਵੀਰਾਂ ਲੀਕ ਹੋ ਗਈਆਂ ਹਨ। ਇਹ ਤਸਵੀਰਾਂ ਉਸ ਨੇ 2011 'ਚ ਆਪਣੇ ਵਿਆਹ ਦੇ ਦਿਨ ਖਿੱਚਵਾਈਆਂ ਸਨ। ਤਸਵੀਰਾਂ 'ਚ ਕੇਟ ਆਪਣੇ ਇਸ ਖਾਸ ਦਿਨ ਲਈ ਤਿਆਰ ਹੁੰਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਉਸ ਦੀਆਂ ਉਨ੍ਹਾਂ ਯਾਦਗਾਰ ਤਸਵੀਰਾਂ ਦਾ ਹਿੱਸਾ ਹਨ, ਜਿਹੜੀਆਂ ਉਸ ਨੇ ਰਾਕਰ ਜੈਮੀ ਹਿੰਸ ਨਾਲ ਵਿਆਹ ਕਰਨ ਦੀ ਖੁਸ਼ੀ 'ਚ ਖਿੱਚਵਾਈਆਂ ਸਨ। ਹਾਲਾਂਕਿ ਕੇਟ ਬਾਅਦ 'ਚ ਜੈਮੀ ਤੋਂ ਅਲੱਗ ਹੋ ਗਈ ਸੀ।
ਸੂਤਰਾਂ ਮੁਤਾਬਕ ਕੇਟ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਕੰਪਿਊਟਰ ਤੋਂ ਹੈਕ ਕਰ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਨ੍ਹਾਂ ਨੂੰ ਕੇਟ ਦੇ ਪ੍ਰੰਸ਼ਸਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਕ ਸੂਤਰ ਨੇ ਕਿਹਾ, 'ਕੇਟ ਇਸ ਸਭ ਨਾਲ ਬੇਹੱਦ ਨਾਰਾਜ਼ ਹੈ। ਹਾਲਾਂਕਿ ਹੁਣ ਉਹ ਜੈਮੀ ਤੋਂ ਅਲੱਗ ਹੋ ਚੁੱਕੀ ਹੈ ਪਰ ਇਨ੍ਹਾਂ ਤਸਵੀਰਾਂ ਨਾਲ ਉਸ ਦਾ ਖਾਸ ਲਗਾਅ ਹੈ ਤੇ ਇਹ ਬੇਹੱਦ ਨਿੱਜੀ ਤਸਵੀਰਾਂ ਹਨ।'
ਦੱਸਣਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਵੀ ਉਸ ਦੀਆਂ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਸਨ। ਹੈਕਰਾਂ ਨੇ ਚਾਰ ਮਹੀਨੇ 'ਚ ਦੂਜੀ ਵਾਰ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਹੁਣ ਆਪਣੀ ਆਨਲਾਈਨ ਸੁਰੱਖਿਆ ਵਧਾਉਣ ਦੇ ਤਰੀਕਿਆਂ 'ਤੇ ਵਿਚਾਰ ਕਰ ਰਹੀ ਹੈ।