ਮੁੰਬਈ—ਇੰਗਲੈਂਡ ਦੀ ਸੁਪਰ ਮਾਡਲ ਕੇਟ ਮਾਸ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਇਹ ਖੂਬਸੂਰਤ ਅਦਾਕਾਰਾ ਲਗਭਗ 26 ਸਾਲਾਂ ਤੋਂ ਇਸ ਮਾਡਲਿੰਗ ਦੀ ਦੁਨੀਆ 'ਚ ਐਕਟਿਵ ਹੈ। ਆਪਣੀ ਸੈਕਸੀ ਫਿੱਗਰ ਅਤੇ ਫੋਟੋਸ਼ੂਟ ਕਾਰਨ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਸ ਦੀ ਲੋਕਪ੍ਰਿਅਤਾ ਦਾ ਆਲਮ ਇਹ ਹੈ ਕਿ ਬ੍ਰਿਟਿਸ਼ ਮਿਊਜ਼ਿਅਮ 'ਚ ਉਸ ਦੀ 18 ਕੈਰੇਟ ਗੋਲਡ ਦੀ ਮੂਰਤੀ ਰੱਖੀ ਗਈ। ਆਪਣੇ ਹਾਈ-ਪ੍ਰੋਫਾਇਲ ਰਿਸ਼ਤੇ, ਪਾਰਟੀਜ਼ ਅਤੇ ਡਰੱਗਜ਼ ਦੀ ਲਤ ਕਾਰਨ ਨਾਲ ਕੇਟ ਹਮੇਸ਼ਾ ਵਿਵਾਦਾਂ 'ਚ ਰਹਿੰਦੀ ਹੈ। 2011 'ਚ ਉਨ੍ਹਾਂ ਨੇ ਜੈਮੀ ਹਿੰਸ ਨਾਲ ਵਿਆਹ ਕੀਤਾ ਅਤੇ ਇਕ ਬੱਚੇ ਦੀ ਮਾਂ ਵੀ ਬਣੀ। ਆਓ ਦੇਖਦੇ ਹਾਂ ਇਸ ਮੌਕੇ 'ਤੇ ਕੇਟ ਦੀਆਂ ਕੁਝ ਗਲੈਮਰਸ ਤਸਵੀਰਾਂ।