FacebookTwitterg+Mail

ਤਲਾਕ ਹੁੰਦਿਆਂ ਹੀ ਇਸ ਅਦਾਕਾਰਾ ਨੇ ਲਿਆ ਕੋਕੀਨ ਦਾ ਸਹਾਰਾ, ਹੁਣ ਆਖੀ ਇਹ ਗੱਲ

katie price
02 July, 2018 04:50:06 PM

ਮੁੰਬਈ (ਬਿਊਰੋ)— ਟੀ. ਵੀ. ਪਰਸਨੈਲਿਟੀ ਤੇ ਸਾਬਕਾ ਮਾਡਲ ਕੇਟੀ ਪ੍ਰਾਈਸ ਨੇ ਆਪਣੇ ਪਤੀ ਕੇਰਨ ਹੇਲਰ ਨਾਲ ਪੰਜ ਸਾਲ ਦਾ ਵਿਆਹ ਟੁੱਟਣ ਤੋਂ ਬਾਅਦ ਕੋਕੀਨ ਦਾ ਸਹਾਰਾ ਲਿਆ ਸੀ। ਪ੍ਰਾਈਸ ਨੇ 'ਓਕੇ! ਮੈਗਜ਼ੀਨ' ਨੂੰ ਕਿਹਾ ਸੀ ਕਿ ਉਸ ਦੇ ਪਤੀ ਦਾ ਇਕ 19 ਸਾਲ ਦੀ ਲੜਕੀ ਨਾਲ ਅਫੇਅਰ ਸੀ, ਜੋ ਉਸ ਨਾਲ ਕੰਮ ਕਰਦੀ ਸੀ।
Punjabi Bollywood Tadka
ਹੁਣ ਪਤਾ ਲੱਗਾ ਹੈ ਕਿ ਕੇਟੀ ਨੇ ਪਤੀ ਨਾਲ ਤਲਾਕ ਤੋਂ ਬਾਅਦ ਦੁੱਖ ਭੁਲਾਉਣ ਲਈ ਕੋਕੀਨ ਦਾ ਸਹਾਰਾ ਲਿਆ ਸੀ। ਪੰਜ ਬੱਚਿਆਂ ਦੀ ਮਾਂ ਕੇਟੀ ਪ੍ਰਾਈਸ ਨੇ ਆਪਣੇ ਦੋਸਤਾਂ ਨੂੰ ਦੱਸਿਆ ਹੈ ਕਿ ਕਈ ਮੌਕਿਆਂ 'ਤੇ ਉਦਾਸ ਹੋਣ 'ਤੇ ਸ਼ਰਾਬ ਤੋਂ ਬਾਅਦ ਉਹ ਕੋਕੀਨ ਲੈਂਦੀ ਸੀ।
Punjabi Bollywood Tadka
ਹਾਲਾਂਕਿ ਕੇਟੀ ਪ੍ਰਾਈਸ ਹੁਣ ਆਪਣੇ ਕੀਤੇ 'ਤੇ ਸ਼ਰਮਿੰਦਾ ਹੈ। ਕੇਟੀ ਨੂੰ ਕੋਕੀਨ ਦੀ ਆਦਤ ਨਹੀਂ ਹੈ ਪਰ ਦੁਖੀ ਹੋਣ 'ਤੇ ਉਸ ਨੇ ਅਜਿਹਾ ਕੀਤਾ ਸੀ। ਉਸ ਨੇ ਆਪਣੇ ਬੱਚਿਆਂ ਦੇ ਸਾਹਮਣੇ ਅਜਿਹਾ ਕਦੇ ਨਹੀਂ ਕੀਤਾ।
Punjabi Bollywood Tadka
ਕੇਟੀ ਮਹਿਸੂਸ ਕਰਦੀ ਹੈ ਕਿ ਬੱਚਿਆਂ ਲਈ ਉਸ ਨੇ ਇਸ ਤੋਂ ਦੂਰ ਰਹਿਣਾ ਹੈ। ਉਸ ਨੇ ਕਈ ਮਹੀਨਿਆਂ ਤੋਂ ਅਜਿਹੀ ਕਿਸੇ ਚੀਜ਼ ਨੂੰ ਨਹੀਂ ਛੂਹਿਆ ਹੈ।
Punjabi Bollywood Tadka


Tags: Katie Price Cocaine Husband Divorce Hollywood Model

Edited By

Rahul Singh

Rahul Singh is News Editor at Jagbani.