ਮੁੰਬਈ (ਬਿਊਰੋ)— ਟੀ. ਵੀ. ਪਰਸਨੈਲਿਟੀ ਤੇ ਸਾਬਕਾ ਮਾਡਲ ਕੇਟੀ ਪ੍ਰਾਈਸ ਨੇ ਆਪਣੇ ਪਤੀ ਕੇਰਨ ਹੇਲਰ ਨਾਲ ਪੰਜ ਸਾਲ ਦਾ ਵਿਆਹ ਟੁੱਟਣ ਤੋਂ ਬਾਅਦ ਕੋਕੀਨ ਦਾ ਸਹਾਰਾ ਲਿਆ ਸੀ। ਪ੍ਰਾਈਸ ਨੇ 'ਓਕੇ! ਮੈਗਜ਼ੀਨ' ਨੂੰ ਕਿਹਾ ਸੀ ਕਿ ਉਸ ਦੇ ਪਤੀ ਦਾ ਇਕ 19 ਸਾਲ ਦੀ ਲੜਕੀ ਨਾਲ ਅਫੇਅਰ ਸੀ, ਜੋ ਉਸ ਨਾਲ ਕੰਮ ਕਰਦੀ ਸੀ। ਹੁਣ ਪਤਾ ਲੱਗਾ ਹੈ ਕਿ ਕੇਟੀ ਨੇ ਪਤੀ ਨਾਲ ਤਲਾਕ ਤੋਂ ਬਾਅਦ ਦੁੱਖ ਭੁਲਾਉਣ ਲਈ ਕੋਕੀਨ ਦਾ ਸਹਾਰਾ ਲਿਆ ਸੀ। ਪੰਜ ਬੱਚਿਆਂ ਦੀ ਮਾਂ ਕੇਟੀ ਪ੍ਰਾਈਸ ਨੇ ਆਪਣੇ ਦੋਸਤਾਂ ਨੂੰ ਦੱਸਿਆ ਹੈ ਕਿ ਕਈ ਮੌਕਿਆਂ 'ਤੇ ਉਦਾਸ ਹੋਣ 'ਤੇ ਸ਼ਰਾਬ ਤੋਂ ਬਾਅਦ ਉਹ ਕੋਕੀਨ ਲੈਂਦੀ ਸੀ। ਹਾਲਾਂਕਿ ਕੇਟੀ ਪ੍ਰਾਈਸ ਹੁਣ ਆਪਣੇ ਕੀਤੇ 'ਤੇ ਸ਼ਰਮਿੰਦਾ ਹੈ। ਕੇਟੀ ਨੂੰ ਕੋਕੀਨ ਦੀ ਆਦਤ ਨਹੀਂ ਹੈ ਪਰ ਦੁਖੀ ਹੋਣ 'ਤੇ ਉਸ ਨੇ ਅਜਿਹਾ ਕੀਤਾ ਸੀ। ਉਸ ਨੇ ਆਪਣੇ ਬੱਚਿਆਂ ਦੇ ਸਾਹਮਣੇ ਅਜਿਹਾ ਕਦੇ ਨਹੀਂ ਕੀਤਾ। ਕੇਟੀ ਮਹਿਸੂਸ ਕਰਦੀ ਹੈ ਕਿ ਬੱਚਿਆਂ ਲਈ ਉਸ ਨੇ ਇਸ ਤੋਂ ਦੂਰ ਰਹਿਣਾ ਹੈ। ਉਸ ਨੇ ਕਈ ਮਹੀਨਿਆਂ ਤੋਂ ਅਜਿਹੀ ਕਿਸੇ ਚੀਜ਼ ਨੂੰ ਨਹੀਂ ਛੂਹਿਆ ਹੈ।