ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਕੈਟਰੀਨਾ ਕੈਫ ਇਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੀ ਪ੍ਰੋਮਸ਼ਨ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ।

ਇਸ ਦੌਰਾਨ ਕੈਟਰੀਨਾ ਤੇ ਰਣਬੀਰ ਦੋਵੇਂ ਇਕੱਠੇ ਨਜ਼ਰ ਦਿਖਾਈ ਦਿੰਦੇ ਹਨ। ਦੋਵੇਂ ਪ੍ਰਮੋਸ਼ਨ ਦੌਰਾਨ ਇਕ-ਦੂਜੇ ਨਾਲ ਕਾਫੀ ਕਰਦੇ ਨਜ਼ਰ ਆਉਂਦੇ ਹਨ।

ਹਾਲ ਹੀ 'ਚ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਅਬੂ ਧਾਬੀ ਦੇ SIIMA ਐਵਾਰਡਜ਼ ਸਮਾਰੋਹ 'ਚ ਇਕੱਠੇ ਨਜ਼ਰ ਆਏ।

ਕੈਟਰੀਨਾ ਨੇ ਇਸ ਐਵਾਰਡਜ਼ ਸਮਾਰੋਹ 'ਚ ਬਰਾਅਲੈੱਸ ਗੋਲਡਨ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

ਕੈਟਰੀਨਾ ਨੇ ਗਾਊਨ ਨਾਲ ਬਹੁਤ ਹੀ ਸਿੰਪਲ ਮੈਕਅੱਪ ਕੀਤਾ ਹੋਇਆ ਸੀ। ਉਸ ਦੀ ਖੂਬਸੂਰਤ ਲੁੱਕ ਦੇਖ ਕੇ ਰਣਬੀਰ ਵੀ ਉਸ ਵੱਲ ਅਕਰਸ਼ਿਤ ਹੋ ਰਿਹਾ ਸੀ।

ਰਣਬੀਰ ਤੇ ਕੈਟਰੀਨਾ ਦੇ ਬ੍ਰੇਕਅੱਪ ਤੋਂ ਬਾਅਦ ਪਹਿਲੀ ਫਿਲਮ ਹੈ, ਜਿਸ ਦੋਵੇਂ ਇਕ-ਦੂਜੇ ਨਾਲ ਚੰਗੇ ਦੋਸਤ ਵਾਂਗ ਮਸਤੀ ਕਰ ਰਹੇ ਹਨ। ਇਸ ਐਵਾਰਡਜ਼ ਸਮਾਰੋਹ 'ਚ ਦੋਵੇਂ ਨਾਲ-ਨਾਲ ਲਿਪਟ ਕੇ ਬੈਠੇ ਸੀ ਅਤੇ ਗੱਲਾਂ ਕਰ ਰਹੇ ਸਨ।





