ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਹਮੇਸ਼ਾ ਹੀ ਆਪਣੀ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ 2018 ਨੂੰ ਬਾਏ-ਬਾਏ ਆਖਣ ਦਾ ਸਮਾਂ ਨੇੜੇ ਆ ਰਿਹਾ ਹੈ ਤੇ 2019 ਦੇ ਜਸ਼ਨ ਦੀਆਂ ਤਿਆਰੀਆਂ ਹਰ ਪਾਸੇ ਸ਼ੁਰੂ ਹੋ ਰਹੀਆਂ ਹਨ।
ਇਸ ਜਸ਼ਨ ਦੀ ਤਿਆਰੀ 'ਚ ਬਾਲੀਵੁੱਡ ਸੈਲੀਬ੍ਰਿਟੀਜ਼ ਕਿਵੇਂ ਪਿੱਛੇ ਰਹਿ ਸਕਦੀਆਂ ਹਨ। ਜੀ ਹਾਂ, ਕੈਟਰੀਨਾ ਕੈਫ ਨਿਊ ਏਅਰ ਸੈਲੀਬ੍ਰੇਸ਼ਨ ਕਰਨ ਲਈ ਲੰਡਨ ਰਵਾਨਾ ਹੋ ਚੁੱਕੀ ਹੈ।
ਹਾਲ ਹੀ 'ਚ ਕੈਟਰੀਨਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਕੈਟਰੀਨਾ ਕੈਫ ਨੇ ਬਲੈਕ ਆਊਟਫਿੱਟ ਪਾਈ ਸੀ, ਜਿਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ।
ਇਸ ਦੌਰਾਨ ਕੈਟਰੀਨਾ ਨੇ ਫੋਟੋਗ੍ਰਾਫਰਜ ਨੂੰ ਦੇਖ ਕੇ ਕਾਫੀ ਪੋਜ਼ ਦਿੱਤੇ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਦੱਸ ਦੇਈਏ ਕਿ ਹਾਲ ਹੀ 'ਚ ਕੈਟਰੀਨਾ ਕੈਫ ਦੀ ਫਿਲਮ 'ਜ਼ੀਰੋ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ। ਇਸ ਫਿਲਮ 'ਚ ਉਸ ਨਾਲ ਮੁੱਖ ਭੂਮਿਕਾ ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਨੇ ਨਿਭਾਈ ਹੈ।