FacebookTwitterg+Mail

'ਭਾਰਤ' 'ਚ ਕੈਟਰੀਨਾ ਦਾ ਜ਼ਬਰਦਸਤ ਡਾਂਸ ਨੰਬਰ, ਤਸਵੀਰ ਨੇ ਖੋਲ੍ਹਿਆ ਰਾਜ਼

katrina kaif
03 February, 2019 04:07:46 PM

ਮੁੰਬਈ (ਬਿਊਰੋ) : ਬਾਲੀਵੁੱਡ ਸਲਮਾਨ ਖਾਨ ਤੇ ਕਟਰੀਨਾ ਕੈਫ ਇਨ੍ਹੀਂ ਦਿਨੀਂ ਸਟਾਰਰ ਫਿਲਮ 'ਭਾਰਤ' ਨੂੰ ਲੈ ਕੇ ਸੁਰਖੀਆਂ 'ਚ ਛਾਏ ਹਨ। ਇਨ੍ਹੀਂ ਦਿਨੀਂ ਦੋਵੇਂ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹਨ। ਮੁੰਬਈ 'ਚ ਇਨ੍ਹੀਂ ਦਿਨੀਂ ਮਿਲ ਕੇ 'ਭਾਰਤ' ਦੇ ਗੀਤ ਦੀ ਸ਼ੂਟਿੰਗ ਕੀਤੀ। ਉਂਝ ਤਾਂ ਸਲਮਾਨ ਤੇ ਕੈਟਰੀਨਾ ਫਿਲਮ ਦੀ ਸਾਰੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ ਪਰ ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਅਜੇ ਬਾਕੀ ਹੈ। ਇਸ ਦੌਰਾਨ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਤਸਵੀਰ ਸ਼ੇਅਰ ਕੀਤੀ ਹੈ। ਇਸ ਲੇਟੇਸਟ ਤਸਵੀਰ 'ਚ ਕੈਟਰੀਨਾ ਕੋਰੀਓਗ੍ਰਾਫਰ ਵੈਭਵੀ ਮਰਚੈਂਟ ਨਾਲ ਦਿਖਾਈ ਦੇ ਰਹੀ ਹੈ। 


ਦੱਸ ਦਈਏ ਕਿ ਪਿਛਲੇ ਦਿਨੀਂ ਹੀ 'ਭਾਰਤ' ਦੇ ਮੇਕਰਸ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ, ਜਿਸ 'ਚ ਸਿਰਫ ਸਲਮਾਨ ਖਾਨ 'ਤੇ ਫੋਕਸ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਟੀਜ਼ਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫਿਲਮ 'ਚ ਦੋਵਾਂ ਤੋਂ ਇਲਾਵਾ ਦੀਸ਼ਾ ਪਟਾਨੀ, ਸੁਨੀਲ ਗਰੋਵਰ, ਨੌਰਾ ਫਤੇਹੀ ਨਜ਼ਰ ਆਉਣਗੇ।


Tags: Katrina Kaif Vaibhavi Merchant Salman Khan Ali Abbas Zafar Bharat Instagram Bollywood Celebrity

Edited By

Sunita

Sunita is News Editor at Jagbani.