ਜਲੰਧਰ(ਬਿਊਰੋ)— ਅਦਾਕਾਰਾ ਕੈਟਰੀਨਾ ਕੈਫ ਕੋਲ ਉਂਝ ਤਾਂ ਬਹੁਤ ਸਾਰੀਆਂ ਗੱਡੀਆਂ ਹਨ ਪਰ ਹਾਲ ਹੀ 'ਚ ਉਨ੍ਹਾਂ ਨੇ ਇਕ ਨਵੀਂ ਰੇਂਜ ਰੋਵਰ ਖਰੀਦੀ ਹੋਈ ਹੈ। ਰਿਪੋਰਟ ਮੁਤਾਬਕ, ਇਸ ਕਾਰ ਦੀ ਕੀਮਤ 50 ਤੋਂ 65 ਲੱਖ ਰੁਪਏ ਤੱਕ ਹੈ। ਉੱਥੇ, ਹੀ ਕੈਟਰੀਨਾ ਨੇ ਇਸ ਕਾਰ ਦਾ ਰਜਿਸਟ੍ਰੇਸ਼ਨ ਵੀ ਆਪਣੀ ਲਗਜ਼ਰੀ ਔਡੀ ਕਾਰ ਦੇ ਨੰਬਰ '8822' ਨੂੰ ਹੀ ਰਿਪੀਟ ਕੀਤਾ ਹੈ। ਖਬਰ ਮੁਤਾਬਕ, ਕੈਟਰੀਨਾ ਨੇ ਰੇਂਜ ਰੋਵਰ ਦਾ ਟੋਪ ਮਾਡਲ ਖਰੀਦਿਆ ਹੈ। ਕੈਟਰੀਨਾ ਹਾਲ ਹੀ 'ਚ ਦੁਬਈ ਤੋਂ ਪਰਤੀ ਹੈ। ਉਨ੍ਹਾਂ ਨੇ ਸਲਮਾਨ ਅਤੇ ਜ਼ੈਕਲੀਨ ਨਾਲ 'ਦਬੰਗ' ਟੂਰ 'ਤੇ ਪਰਫਾਰਮ ਕਰਨ ਸੀ ਪਰ ਸ਼ੋਅ ਕੈਂਸਲ ਹੋ ਗਿਆ ਹੈ।