FacebookTwitterg+Mail

ਫਿਲਮ ਨਿਰਮਾਤਾ ਬਣਨਾ ਚਾਹੁੰਦੀ ਹੈ ਕੈਟਰੀਨਾ

katrina kaif
28 April, 2019 04:00:47 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਹੁਣ ਫਿਲਮ ਨਿਰਮਾਤਾ ਬਣਨਾ ਚਾਹੁੰਦੀ ਹੈ। ਅਨੁਸ਼ਕਾ ਸ਼ਰਮਾ ਤੇ ਦੀਪਿਕਾ ਪਾਦੁਕੋਣ ਨੂੰ ਖੁਦ ਦਾ ਨਿੱਜੀ ਪ੍ਰੋਡਕਸ਼ਨ ਹਾਊਸ ਬਣਾਉਣ ਲਈ ਵਧਾਈ ਦਿੰਦੇ ਹੋਏ ਕੈਟਰੀਨਾ ਨੇ ਕਿਹਾ ਕਿ ਕੰਟੈਂਟ ਨੂੰ ਡਿਵੈੱਲਪ ਕਰਨ ਨੂੰ ਲੈ ਕੇ ਉਹ ਹਮੇਸ਼ਾ ਉਤਸ਼ਾਹਿਤ ਰਹਿੰਦੀ ਹੈ ਅਤੇ ਫਿਲਮ ਨਿਰਮਾਤਾ ਬਣਨਾ ਚਾਹੁੰਦੀ ਹੈ। ਕੈਟਰੀਨਾ ਨੇ ਕਿਹਾ ਕਿ ਮੈਂ ਹੋਰ ਜ਼ਿੰਮੇਵਾਰੀ ਲੈਣਾ ਚਾਹੁੰਦੀ ਹਾਂ। ਫਿਲਮ 'ਭਾਰਤ' 'ਚ ਆਪਣੇ ਕਿਰਦਾਰ ਬਾਰੇ ਦੱਸਦੇ ਹੋਏ ਕੈਟਰੀਨਾ ਨੇ ਇੰਸਟਾਗ੍ਰਾਮ 'ਤੇ ਲਿਖਿਆ,''ਇਸ ਕਿਰਦਾਰ 'ਤੇ ਕੰਮ ਕਰਨਾ ਮੇਰੇ ਲਈ ਕਾਫੀ ਚੰਗਾ ਸੀ, ਪੂਰਾ ਸਫਰ ਮੇਰੇ ਲਈ ਬਹੁਤ ਚੰਗਾ ਰਿਹਾ। ਸਭਰ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਲੋਕ ਇਸ ਨੂੰ ਕਦੋਂ ਦੇਖਣਗੇ।


Tags: Katrina KaifBharatTiger Zinda HaiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.