FacebookTwitterg+Mail

ਹੁਣ ਅਨਾਰਕਲੀ ਬਣਨਾ ਚਾਹੁੰਦੀ ਹੈ ਸਲਮਾਨ ਦੀ ਸਾਬਕਾ ਪ੍ਰੇਮਿਕਾ

katrina kaif
10 January, 2018 08:57:19 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਫਿਲਮੀ ਪਰਦੇ 'ਤੇ ਅਨਾਰਕਲੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਕੈਟਰੀਨਾ ਨੇ ਹੁਣ ਤੱਕ ਕਿਸੇ ਪੀਰੀਅਡ ਡਰਾਮਾ ਫਿਲਮ ਵਿਚ ਕੰਮ ਨਹੀਂ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਹਮੇਸ਼ਾ ਹੀ ਕਲਾਸਿਕ ਹਿੰਦੀ ਫਿਲਮਾਂ ਪਸੰਦ ਰਹੀਆਂ ਹਨ। ਕੈਟਰੀਨਾ ਨੇ ਕਿਹਾ ਕਿ ਜੇ ਉਸ ਨੂੰ ਕਿਸੇ ਪੁਰਾਣੀ ਹਿੰਦੀ ਫਿਲਮ ਦੇ ਰੀਮੇਕ ਵਿਚ ਕੰਮ ਮਿਲ ਜਾਵੇ ਤਾਂ ਉਹ ਬਹੁਤ ਖੁਸ਼ ਹੋਵੇਗੀ।

Punjabi Bollywood Tadka

ਉਸ ਨੇ ਕਿਹਾ ਕਿ ਉਹ ਬਲਾਕਬਸਟਰ ਕਲਾਸਿਕ ਫਿਲਮ 'ਮੁਗਲ-ਏ-ਆਜ਼ਮ' ਦੇ ਰੀਮੇਕ ਵਿਚ ਕੰਮ ਕਰਨਾ ਪਸੰਦ ਕਰੇਗੀ। ਉਸ ਨੇ ਦੱਸਿਆ ਕਿ ਜੇ ਫਿਲਮ ਦਾ ਰੀਮੇਕ ਬਣੇ ਤਾਂ ਉਹ ਉਸ ਵਿਚ ਅਨਾਰਕਲੀ ਦਾ ਕਿਰਦਾਰ ਨਿਭਾਉਣਾ ਚਾਹੇਗੀ, ਕਿਉਂਕਿ ਅਨਾਰਕਲੀ ਦੇ ਕਿਰਦਾਰ ਨੂੰ ਉਹ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਕਿਰਦਾਰ ਮੰਨਦੀ ਹੈ।


Tags: Katrina KaifSalman KhanTiger Zinda HaiMughal E AzamBollywood Celebrity