FacebookTwitterg+Mail

ਆਲੀਆ ਨੇ ਕੈਟਰੀਨਾ ਨੂੰ ਇਸ ਅੰਦਾਜ਼ 'ਚ ਕੀਤੀ ਬਰਥਡੇ ਵਿਸ਼

katrina kaif
16 July, 2018 07:12:37 PM

ਮੁੰਬਈ (ਬਿਊਰੋ)— ਕੈਟਰੀਨਾ ਕੈਫ 16 ਜੁਲਾਈ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਦੇ ਕਈ ਸੈਲੇਬਸ ਸੋਸ਼ਲ ਮੀਡੀਆ 'ਤੇ ਉਸ ਨੂੰ ਬਰਥਡੇ ਵਿਸ਼ ਕਰ ਰਹੇ ਹਨ। ਇਸ ਲਿਸਟ 'ਚ ਉਸ ਦੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੀ ਗਰਲਫਰੈਂਡ ਆਲੀਆ ਭੱਟ ਵੀ ਸ਼ਾਮਿਲ ਹੈ। ਆਲੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੈਟਰੀਨਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Happiest Birthday ''। ਕੈਟਰੀਨਾ ਅਤੇ ਆਲੀਆ ਇਕ ਦੂਜੇ ਦੇ ਕਾਫੀ ਕਰੀਬ ਹਨ। ਰਣਬੀਰ ਨਾਲ ਲਿੰਕ-ਅੱਪ ਤੋਂ ਬਾਅਦ ਵੀ ਉਨ੍ਹਾਂ ਦੀ ਦੋਸਤੀ 'ਚ ਦਰਾਰ ਨਹੀਂ ਆਈ। ਕੈਟਰੀਨਾ ਨੇ ਇੰਸਟਾਗ੍ਰਾਮ 'ਤੇ ਆਲੀਆ ਨੂੰ ਉਸ ਦੀ ਫਿਲਮ 'ਰਾਜ਼ੀ' ਦੀ ਸਫਲਤਾ ਦੀ ਵਧਾਈ ਦਿੱਤੀ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਕੈਟਰੀਨਾ ਇਸ ਸਾਲ ਫਿਲਮ 'ਜ਼ੀਰੋ' ਅਤੇ 'ਠਗਸ ਆਫ ਹਿੰਦੋਸਤਾਨ' 'ਚ ਨਜ਼ਰ ਆਵੇਗੀ। 'ਜ਼ੀਰੋ' 'ਚ ਉਸ ਦੇ ਨਾਲ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਹਾਲ ਕੈਟਰੀਨਾ ਆਪਣਾ ਜਨਮਦਿਨ ਲੰਡਨ 'ਚ ਆਪਣੇ ਪਰਿਵਾਰ ਨਾਲ ਮਨਾ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੀ ਫਿਲਮ 'ਬਾਰ ਬਾਰ ਦੇਖੋ' ਦੀ ਨਿਰਦੇਸ਼ਕ ਨਿਤਿਆ ਮਹਿਰਾ ਨਾਲ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਸੀ।
ਕੈਟਰੀਨਾ ਨੂੰ ਬਾਲੀਵੁੱਡ ਦੇ ਦੂਜੇ ਸੈਲੇਬਸ ਇਸ ਅੰਦਾਜ਼ 'ਚ ਬਰਥਡੇ ਵਿਸ਼ ਕਰ ਰਹੇ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Katrina Kaif Alia Bhatt Instagram Birthday Wishes Zero Bollywood Actress

Edited By

Kapil Kumar

Kapil Kumar is News Editor at Jagbani.