FacebookTwitterg+Mail

Pics : ਇੰਗਲੈਂਡ 'ਚ ਜਨਮਦਿਨ ਮਨਾਉਣ ਤੋਂ ਬਾਅਦ ਮੁੰਬਈ ਵਾਪਸ ਪਰਤੀ ਕੈਟਰੀਨਾ

katrina kaif
19 July, 2018 02:25:52 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਸੋਮਵਾਰ ਨੂੰ ਆਪਣਾ 35ਵਾਂ ਜਨਮਦਿਨ ਮਨਾਉਣ ਇੰਗਲੈਂਡ ਪਹੁੰਚੀ ਸੀ। ਫਿਲਹਾਲ ਉਹ ਇੰਗਲੈਂਡ 'ਚ ਜਨਮਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ। ਹਾਲ ਹੀ 'ਚ ਕੈਟਰੀਨਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।
Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਮੁੰਬਈ ਏਅਰਪੋਰਟ 'ਤੇ ਪਹੁੰਚੀ। ਇਸ ਦੌਰਾਨ ਜਨਮਦਿਨ ਦਾ ਜਸ਼ਨ ਮਨਾਉਣ ਦੀ ਚਮਕ ਉਸ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਸੀ। ਉੱਥੇ ਹੀ ਬਲੈਕ ਆਊਟਫਿੱਟ 'ਚ ਕੈਟਰੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਕੈਟਰੀਨਾ ਇਨ੍ਹੀਂ ਦਿਨੀਂ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ 'ਚ ਕੈਟਰੀਨਾ ਨਾਲ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਹਨ। ਹਾਲ ਹੀ 'ਚ ਸ਼ਾਹਰੁਖ ਨੇ ਫਿਲਮ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ, ਜਿਸ 'ਚ ਕੈਟਰੀਨਾ ਦੀ ਝਲਕ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਇਹ ਫਿਲਮ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Katrina Kaif Birthday Airport England Zero Bollywood Actress

Edited By

Kapil Kumar

Kapil Kumar is News Editor at Jagbani.