ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਇਨ੍ਹੀਂ ਦਿਨੀਂ ਕਾਫੀ ਲਾਈਮਲਾਈਟ 'ਚ ਛਾਈ ਹੋਈ ਹੈ। ਫਿਲਮ ਦੀ ਸ਼ੂਟਿੰਗ ਮਾਲਟਾ 'ਚ ਹੋ ਰਹੀ ਹੈ। ਹਾਲ ਫਿਲਮ ਦੀ ਲੀਡਿੰਗ ਲੇਡੀ ਕੈਟਰੀਨਾ ਕੈਫ ਨੇ ਜੁਆਇਨ ਕੀਤਾ ਹੈ। ਜੀ ਹਾਂ, ਕੈਟਰੀਨਾ ਮਾਲਟਾ ਪਹੁੰਚ ਚੁੱਕੀ ਹੈ।
ਇਸ ਦੀ ਜਾਣਕਾਰੀ ਖੁਦ ਕੈਟ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਕੈਟਰੀਨਾ ਨੇ ਮਾਲਟਾ ਦੀ ਆਪਣੀ ਪਿਆਰੀ ਜਿਹੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਤੇ ਇਸ ਨੂੰ ਕੈਪਸ਼ਨ ਦਿੱਤਾ ਹੈ 'ਮਾਲਟਾ'। ਇਸ ਦਾ ਮਤਲਬ ਹੈ ਕਿ ਉਹ ਵੀ ਮਾਲਟਾ ਪਹੁੰਚ ਚੁੱਕੀ ਹੈ। ਤਸਵੀਰ 'ਚ ਕੈਟਰੀਨਾ ਸਾਧਾਰਨ ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਕੈਟਰੀਨਾ ਦੀ ਫਿਲਮ ਦੀ ਹੀ ਲੁੱਕ ਹੈ।
ਦੱਸ ਦੇਈਏ ਕਿ ਕੈਟਰੀਨਾ ਨੇ ਇਸ ਫਿਲਮ ਨੂੰ ਐਨ ਮੌਕੇ 'ਤੇ ਹੀ ਹਾਂ ਕੀਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਫਿਲਮ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੂੰ ਆਫਰ ਹੋਈ ਸੀ। ਪ੍ਰਿਅੰਕਾ ਦੇ ਫਿਲਮ ਨੂੰ ਛੱਡਣ ਤੋਂ ਬਾਅਦ ਇਹ ਫਿਲਮ ਕੈਟਰੀਨਾ ਨੂੰ ਆਫਰ ਕੀਤੀ ਗਈ। ਇਸ ਨਾਲ ਹੀ ਇਕ ਵਾਰ ਫਿਰ 'ਭਾਰਤ' 'ਚ ਸਲਮਾਨ ਨਾਲ ਕੈਟਰੀਨਾ ਦੀ ਕੈਮਿਸਟ੍ਰੀ ਦੇਖਣ ਨੂੰ ਮਿਲੇਗੀ।
ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਮੁੰਬਈ 'ਚ ਖਤਮ ਹੋ ਚੁੱਕਾ ਹੈ ਅਤੇ ਮਾਲਟਾ 'ਚ ਫਿਲਮ ਦਾ ਦੂਜਾ ਸ਼ੈਡਿਊਲ ਸ਼ੂਟ ਹੋ ਰਿਹਾ ਹੈ। ਇਥੇ ਕੈਟਰੀਨਾ ਤੇ ਸਲਮਾਨ ਨਾਲ ਕਾਮੇਡੀਅਨ ਸੁਨੀਲ ਗਰੋਵਰ ਵੀ ਮੌਜੂਦ ਹਨ। ਸੁਨੀਲ ਫਿਲਮ 'ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।