FacebookTwitterg+Mail

ਕੈਟਰੀਨਾ-ਸਲਮਾ ਖਾਨ ਨੂੰ ਪ੍ਰਸ਼ੰਸਕ ਨੇ ਕਿਹਾ ਸੱਸ-ਨੂੰਹ, ਅਰਪਿਤਾ ਨੇ ਕੀਤਾ ਮਜ਼ੇਦਾਰ ਕੁਮੈਂਟ

katrina kaif
28 August, 2018 12:25:07 PM

ਮੁੰਬਈ (ਬਿਊਰੋ)— ਕੁਝ ਦਿਨਾਂ ਪਹਿਲਾਂ ਅਰਪਿਤਾ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਕੈਟਰੀਨਾ ਸਲਮਾਨ ਦੀ ਮਾਂ ਸਲਮਾ ਖਾਨ ਨੂੰ ਗਲੇ ਨਾਲ ਲਗਾਉਂਦੀ ਨਜ਼ਰ ਆਈ ਸੀ। ਇਹ ਤਸਵੀਰ ਇੰਟਰਨੈੱਟ 'ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਮਾਲਟਾ 'ਚ ਫਿਲਮ 'ਭਾਰਤ' ਦੀ ਸ਼ੂਟਿੰਗ ਦੌਰਾਨ ਦੀ ਹੈ। ਤਸਵੀਰ 'ਚ ਕੈਟਰੀਨਾ ਅਤੇ ਸਲਮਾ ਖਾਨ ਦੀ ਬਾਂਡਿੰਗ ਸਾਫ ਝਲਕ ਰਹੀ ਹੈ। ਇਸ ਨੂੰ ਦੇਖਦੇ ਹੋਏ ਇਕ ਫੈਨ ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਸੱਸ ਨੂੰਹ ਗੋਲਸ।'' ਜਿਸ ਤੋਂ ਬਾਅਦ ਅਰਪਿਤਾ ਖਾਨ ਦਾ ਰਿਪਲਾਈ ਆਇਆ, ਜੋ ਕਾਫੀ ਮਜ਼ੇਦਾਰ ਸੀ। ਅਰਪਿਤਾ ਨੇ ਇਸ ਫੈਨ ਦੇ ਕੁਮੈਂਟ 'ਤੇ ਬੰਦਰ ਵਾਲਾ ਕਿਊਟ ਇਮੋਜੀ ਬਣਾਇਆ।

Punjabi Bollywood Tadka

ਹਾਲਾਂਕਿ ਅਰਪਿਤਾ ਨੇ ਇਹ ਫੋਟੋ ਸ਼ੇਅਰ ਕਰਨ ਤੋਂ ਬਾਅਦ ਡਿਲੀਟ ਕਰ ਦਿੱਤੀ ਸੀ। ਦਰਅਸਲ ਇਸ ਤਸਵੀਰ ਨਾਲ ਕੈਟਰੀਨਾ ਦੇ 'ਭਾਰਤ' ਫਿਲਮ ਦਾ ਲੁੱਕ ਲੀਕ ਹੋ ਰਿਹਾ ਸੀ ਪਰ ਅਰਪਿਤਾ ਦੇ ਤਸਵੀਰ ਡਿਲੀਟ ਕਰਨ ਤੋਂ ਪਹਿਲਾਂ ਹੀ ਫੈਨ ਨੇ ਸਲਮਾ-ਕੈਟਰੀਨਾ ਦੀ ਜੋੜੀ ਨੂੰ ਸੱਸ-ਨੂੰਹ ਦੱਸ ਦਿੱਤਾ। ਜ਼ਿਕਰਯੋਗ ਹੈ ਕਿ 'ਭਾਰਤ' 'ਚ ਕੈਟਰੀਨਾ ਕੈਫ ਨੇ ਪ੍ਰਿਯੰਕਾ ਚੋਪੜਾ ਦੀ ਜਗ੍ਹਾ ਲੈ ਲਈ ਹੈ। ਇਸ ਫਿਲਮ ਨੂੰ ਅਲੀ ਅਬੱਾਸ ਜ਼ਫਰ ਨਿਰਦੇਸ਼ਤ ਕਰ ਰਹੇ ਹਨ। 'ਭਾਰਤ' 'ਚ ਤੱਬੂ, ਸੁਨੀਲ ਗਰੋਵਰ, ਦਿਸ਼ਾ ਪਟਾਨੀ, ਨੋਰਾ ਫਤਿਹੀ ਵੀ ਨਜ਼ਰ ਆਉਣਗੀਆਂ। ਫਿਲਮ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਖਬਰ ਹੈ।


Tags: Arpita KhanKatrina KaifSalman Khan Salma KhanBharat

Edited By

Chanda Verma

Chanda Verma is News Editor at Jagbani.