FacebookTwitterg+Mail

Video : 'ਗਣੇਸ਼ ਪੂਜਾ' 'ਚ ਆਰਤੀ ਦੀ ਥਾਲੀ ਗਲਤ ਸਾਈਡ ਘੁਮਾ ਕੇ ਬੁਰੀ ਫਸੀ ਕੈਟਰੀਨਾ ਕੈਫ

katrina kaif
14 September, 2018 01:51:55 PM

ਮੁੰਬਈ (ਬਿਊਰੋ)— ਬੀਤੇ ਦਿਨ ਜਿੱਥੇ ਸਾਰੇ ਭਾਰਤ 'ਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਗਿਆ, ਉੱਥੇ ਹੀ ਬਾਲੀਵੁੱਡ ਸਟਾਰਸ ਦੇ ਘਰ ਵੀ ਗਣੇਸ਼ ਜੀ ਨੂੰ ਸਥਾਪਿਤ ਕੀਤਾ ਗਿਆ। ਕੋਈ ਵੀ ਫੈਸਟੀਵਲ ਹੋਵੇ ਤੇ ਉਸ 'ਚ ਸਲਮਾਨ ਖਾਨ ਦੇ ਪਰਿਵਾਰ ਦਾ ਜਸ਼ਨ ਨਾ ਹੋਏ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਬੀਤੇ ਦਿਨ ਵੀ ਅਰਪਿਤਾ ਖਾਨ ਸ਼ਰਮਾ ਦੇ ਘਰ ਗਣੇਸ਼ ਜੀ ਦਾ ਸਵਾਗਤ ਪੂਰੀ ਧੂਮ-ਧਾਮ ਨਾਲ ਕੀਤਾ ਗਿਆ।

ਇੱਥੇ ਪੂਰੀ ਖਾਨ ਫੈਮਿਲੀ ਨਾਲ ਕਈ ਕਰੀਬੀਆਂ ਨੂੰ ਬੁਲਾਇਆ ਗਿਆ। ਸਲਮਾਨ ਦੇ ਪਰਿਵਾਰ 'ਚ ਕੋਈ ਜਸ਼ਨ ਹੋਵੇ ਤੇ ਕੈਟਰੀਨਾ ਦਾ ਸ਼ਰੀਕ ਹੋਣਾ ਤਾਂ ਲਾਜ਼ਮੀ ਹੈ ਹੀ। ਇਸ ਮੌਕੇ ਸਭ ਨੇ ਪਹਿਲਾਂ ਤਾਂ ਗਣੇਸ਼ ਜੀ ਦੀ ਆਰਤੀ ਕੀਤੀ। ਇਸ ਪੂਜਾ ਦੀ ਇਕ ਵੀਡੀਓ ਸਲਮਾਨ ਦੇ ਜੀਜਾ ਅਤੁੱਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

Punjabi Bollywood Tadka

ਇਸ ਵੀਡੀਓ ਦੇ ਸ਼ੇਅਰ ਕਰਨ ਦੀ ਦੇਰ ਸੀ ਕਿ ਵੀਡੀਓ ਨੂੰ ਦੇਖ ਕੇ ਯੂਜ਼ਰਸ ਨੇ ਕੈਟਰੀਨਾ ਨੂੰ ਟਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ। ਜੀ ਹਾਂ, ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕੀ 'ਭਾਰਤ' ਦੀ ਅਦਾਕਾਰਾ ਨੇ ਗਣੇਸ਼ ਜੀ ਦੀ ਆਰਤੀ ਗਲਤ ਢੰਗ ਨਾਲ ਕੀਤੀ ਹੈ। ਉਹ ਆਰਤੀ ਦੀ ਥਾਲੀ ਨੂੰ ਗਲਤ ਸਾਈਡ ਨੂੰ ਘੁੰਮਾਉਂਦੀ ਨਜ਼ਰ ਆ ਰਹੀ ਹੈ।


Tags: Katrina Kaif TrollAarti Wrong WaySalman KhanGanpati Puja

Edited By

Chanda Verma

Chanda Verma is News Editor at Jagbani.