FacebookTwitterg+Mail

ਸਲਮਾਨ ਦੀ ਫਿਲਮ ਨੂੰ ਪ੍ਰਮੋਟ ਕਰਨ ਲਈ ਕੈਟਰੀਨਾ ਨੇ ਕੀਤਾ 'ਗਰਬਾ', ਉਡਾਏ ਹੋਸ਼

katrina kaif
05 October, 2018 05:03:57 PM

ਮੁੰਬਈ (ਬਿਊਰੋ)— ਅੱਜ ਭਾਵ 5 ਅਕਤੂਬਰ ਨੂੰ ਆਯੁਸ਼ ਸ਼ਰਮਾ ਤੇ ਵਰੀਨਾ ਹੁਸੈਨ ਦੀ ਫਿਲਮ 'ਲਵਯਾਤਰੀ' ਰਿਲੀਜ਼ ਹੋ ਗਈ ਹੈ। ਇਸ ਫਿਲਮ ਨਾਲ ਦੋਵੇਂ ਲੀਡ ਸਟਾਰ ਆਪਣਾ ਬਾਲੀਵੁੱਡ ਡੈਬਿਊ ਕਰ ਰਹੇ ਹਨ। ਫਿਲਮ ਨੂੰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਨਾਲ ਹੀ ਸਲਮਾਨ ਟੀਮ ਨਾਲ ਫਿਲਮ ਦਾ ਖੂਬ ਪ੍ਰਮੋਸ਼ਨ ਕਰਦੇ ਵੀ ਨਜ਼ਰ ਆਏ ਹਨ।

ਫਿਲਮ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਨ ਲਈ ਟੀਮ ਨੇ 'ਲਵ ਚੈਲੇਂਜ' ਸ਼ੁਰੂ ਕੀਤਾ ਸੀ, ਜਿਸ ਨੂੰ ਕਈ ਸਟਾਰਸ ਪੂਰਾ ਕਰਦੇ ਨਜ਼ਰ ਆਏ। ਬੀਤੇ ਦਿਨੀਂ ਜੈਕਲੀਨ ਆਪਣੀ ਗਰਲ ਗੈਂਗ ਨਾਲ 'ਚੋਗਾਡਾ ਵਿੱਦ ਲਵ ਚੈਲੇਂਜ' 'ਤੇ ਗਰਬਾ ਕਰਦੀ ਨਜ਼ਰ ਆਈ। ਹੁਣ ਇਸ ਚੈਲੇਂਜ ਨੂੰ 'ਮੌਜੀ' ਵਰੁਣ ਧਵਨ ਨੇ ਪੂਰਾ ਕੀਤਾ ਹੈ ਤੇ ਉਹ ਵੀ ਜਿਮ 'ਚ ਕਸਰਤ ਛੱਡ ਕੇ।

ਜਿੱਥੇ ਵਰੁਣ ਦੀ ਬੀਤੇ ਹਫਤੇ ਰਿਲੀਜ਼ ਹੋਈ ਫਿਲਮ 'ਸੂਈ ਧਾਗਾ' ਹੁਣ ਤੱਕ 60 ਕਰੋੜ ਦੇ ਕਰੀਬ ਕਮਾਈ ਕਰ ਚੁੱਕੀ ਹੈ, ਉੱਥੇ ਹੀ ਹੁਣ ਵਰੁਣ ਦਾ ਇਹ ਡਾਂਸ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਜਿਮ 'ਚ ਵਰੁਣ ਦਾ ਸਾਥ ਉਸ ਦੇ ਟਰੇਨਰ ਪ੍ਰਸ਼ਾਂਤ ਨੇ ਦਿੱਤਾ ਹੈ।

ਸਿਰਫ ਵਰੁਣ ਹੀ ਨਹੀਂ ਜਿਮ 'ਚ ਕੈਟਰੀਨਾ ਕੈਫ ਨੇ ਵੀ ਜ਼ਬਰਦਸਤ ਗਰਬਾ ਡਾਂਸ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸਲਮਾਨ ਦੀ ਕੋਈ ਫਿਲਮ ਹੋਵੇ ਤੇ ਕੈਟਰੀਨਾ ਉਸ ਨੂੰ ਪ੍ਰਮੋਟ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ। ਬੇਸ਼ੱਕ ਫਿਲਮ 'ਚ ਸਲਮਾਨ ਨਹੀਂ ਪਰ ਫਿਲਮ ਨੂੰ ਸਲਮਾਨ ਨੇ ਪ੍ਰੋਡਿਊਸ ਤਾਂ ਕੀਤਾ ਹੀ ਹੈ।


Tags: Katrina KaifVarun Dhawan Aayush Sharma Warina Hussain LoveYatri Instagram Chogada Song Video Bollywood Celebrity

Edited By

Chanda Verma

Chanda Verma is News Editor at Jagbani.