FacebookTwitterg+Mail

ਸਲਮਾਨ-ਕੈਟਰੀਨਾ ਦੀ ਰੋਮਾਂਟਿਕ ਕੈਮਿਸਟਰੀ 'ਚ ਇਸ ਵਾਰ ਲੱਗੇਗਾ ਸੁਨੀਲ ਗਰੋਵਰ ਦੀ ਕਾਮੇਡੀ ਦਾ ਤੜਕਾ

katrina kaif
18 October, 2018 12:02:21 PM

ਮੁੰਬਈ (ਬਿਊਰੋ)— 'ਭਾਰਤ' ਫਿਲਮ 'ਚ ਪਹਿਲੀ ਵਾਰ ਸਲਮਾਨ-ਕੈਟਰੀਨਾ ਦੀ ਖੂਬਸੂਰਤ ਤੇ ਰੋਮਾਂਟਿਕ ਕੈਮਿਸਟਰੀ 'ਚ ਸੁਨੀਲ ਗਰੋਵਰ ਦੀ ਕਾਮੇਡੀ ਦਾ ਤੜਕਾ ਲੱਗਦਾ ਦਿਖਾਈ ਦੇਵੇਗਾ। ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਕੈਮਿਸਟਰੀ 'ਭਾਰਤ' ਫਿਲਮ 'ਚ ਦੇਖਣ ਲਈ ਦੋਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਫਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਆਬੂਧਾਬੀ 'ਚ ਹੋ ਰਹੀ ਸੀ, ਜਿੱਥੋਂ ਦਾ ਸ਼ੈਡਿਊਲ ਫੁੱਲ ਸਪੀਡ ਨਾਲ ਖਤਮ ਕਰ ਲਿਆ ਗਿਆ ਹੈ।

Punjabi Bollywood Tadka

ਹਾਲ ਹੀ 'ਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਰਾਹੀਂ ਕੈਟਰੀਨਾ ਨੇ ਸ਼ੈਡਿਊਲ ਪੂਰਾ ਹੋਣ ਦੀ ਜਾਣਕਾਰੀ ਆਪਣੇ ਫੈਨਸ ਨੂੰ ਦਿੱਤੀ। ਇਸ ਤਸਵੀਰ 'ਚ ਸਲਮਾਨ ਤੇ ਸੁਨੀਲ ਗਰੋਵਰ ਨਾਲ ਕੈਟਰੀਨਾ ਕੈਫ ਵੀ ਨਜ਼ਰ ਆ ਰਹੀ ਹੈ। ਤਸਵੀਰ 'ਚ ਤਿੰਨਾਂ ਦੇ ਫੇਸ 'ਤੇ ਉਦਾਸੀ ਨਜ਼ਰ ਆ ਰਹੀ ਹੈ। ਇਸ ਦਾ ਕਾਰਨ ਹੈ ਕਿ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ। ਦਰਅਸਲ ਅਲੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਕੱਲੇ ਹੀ ਆਪਣੀ ਟੀਮ ਨੂੰ ਛੱਡ ਕੇ ਸ਼ਾਪਿੰਗ ਕਰਨ ਚਲੇ ਗਏ ਸਨ।

 
 
 
 
 
 
 
 
 
 
 
 
 
 

Wrap on @bharat_thefilm #abudhabi #schedule #thank you @2454abudhabi #uae #government #see#u#soon

A post shared by ali (@aliabbaszafar) on Oct 15, 2018 at 7:39am PDT

ਕੈਟਰੀਨਾ ਦੀ ਤਰ੍ਹਾਂ ਅਲੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸੇ ਲੋਕੇਸ਼ਨ ਦੀ ਫੋਟੋ ਪੋਸਟ ਕਰਕੇ ਸ਼ੈਡਿਊਲ ਪੂਰੇ ਹੋਣ ਦੀ ਜਾਣਕਾਰੀ ਦਿੱਤੀ ਹੈ। ਸਲਮਾਨ ਦੀ ਆਉਣ ਵਾਲੀ ਫਿਲਮ 'ਚ ਜੈਕੀ ਸ਼ਰਾਫ ਉਨ੍ਹਾਂ ਦੇ ਪਿਓ ਦਾ ਰੋਲ ਕਰਦੇ ਨਜ਼ਰ ਆਉਣਗੇ ਜਦਕਿ ਦੋਵਾਂ ਸਟਾਰਸ ਦੀ ਉਮਰ 'ਚ ਕੁਝ ਖਾਸ ਫਰਕ ਨਹੀਂ ਹੈ। ਇਹ ਇਕ ਸਾਉੂਥ ਕੋਰੀਅਨ ਫਿਲਮ 'ਓਡ ਟੂ ਮਾਈ ਫਾਦਰ' ਦੀ ਆਫੀਸ਼ੀਅਲ ਹਿੰਦੀ ਰੀਮੇਕ ਹੈ। 'ਭਾਰਤ' ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।


Tags: BharatOde to My FatherSunil GroverKatrina KaifAli Abbas ZafarSalman Khan

Edited By

Chanda Verma

Chanda Verma is News Editor at Jagbani.