FacebookTwitterg+Mail

'ਮੰਜ਼ੂਰ ਏ ਖੁਦਾ' ਦੀ ਮੇਕਿੰਗ ਵੀਡੀਓ ਰਿਲੀਜ਼, ਸ਼ੂਟਿੰਗ ਦੌਰਾਨ ਜ਼ਖਮੀ ਹੋਈ ਸੀ ਕੈਟਰੀਨਾ

katrina kaif
03 November, 2018 01:24:54 PM

ਮੁੰਬਈ (ਬਿਊਰੋ)— ਕੈਟਰੀਨਾ ਕੈਫ ਆਪਣੇ ਡਾਂਸ ਨੰਬਰ ਨੂੰ ਲੈ ਕੇ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ ਇਕ ਨਹੀਂ, ਬਲਕਿ ਦੋ-ਦੋ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦੇ ਗੀਤ 'ਮੰਜ਼ੂਰ ਏ ਖੁਦਾ' ਦੀ ਮੇਕਿੰਗ ਵੀਡੀਓ ਰਿਲੀਜ਼ ਹੋਈ ਹੈ ਅਤੇ ਇਸ 'ਚ ਦੱਸਿਆ ਗਿਆ ਹੈ ਕਿ ਇਹ ਗੀਤ ਸ਼ੂਟ ਕਰਨਾ ਕਿੰਨਾ ਚੈਲੇਜ਼ਿੰਗ ਸੀ। ਇਸ ਵੀਡੀਓ ਰਾਹੀਂ ਗੀਤ ਨਾਲ ਜੁੜੀਆਂ ਕਈ ਅਹਿਮ ਗੱਲਾਂ ਦਾ ਖੁਲਾਸਾ ਕੀਤਾ ਗਿਆ। ਕੋਰਿਓਗ੍ਰਾਫਰ ਚਿਨੀ ਪ੍ਰਕਾਸ਼ ਦਾ ਕਹਿਣਾ ਹੈ ਕਿ ਕਰੀਬ 350 ਡਾਂਸਰ ਸਨ। 300 ਤੋਂ ਲੈ ਕੇ 400 ਲੋਕ ਰੋਜ਼ਾਨਾ ਪਰਫਾਰਮ ਕਰ ਰਹੇ ਸਨ। ਇਹ ਬਹੁਤ ਚੈਲੇਜ਼ਿੰਗ ਸੀ। ਉੱਥੇ ਹੀ ਇਸ ਗੀਤ ਦੀ ਸ਼ੂਟਿੰਗ ਦੌਰਾਨ ਕੈਟਰੀਨਾ ਕਈ ਵਾਰ ਜ਼ਖਮੀ ਵੀ ਹੋਈ। ਦਰਸਅਲ, ਡਾਂਸ ਸਟੈੱਪ ਦੌਰਾਨ ਉਸ ਦੇ ਗੋਢੇ 'ਤੇ ਸੱਟ ਲੱਗ ਗਈ ਸੀ। ਇਸ ਗੀਤ 'ਚ ਕੈਟਰੀਨਾ ਦਾ ਲੁੱਕ ਅਜੰਤਾ ਦੀਆਂ ਮੂਰਤੀਆਂ ਨਾਲ ਮਿਲਦਾ ਜੁਲਦਾ ਲੱਗ ਰਿਹਾ ਹੈ।

ਦੱਸਣਯੋਗ ਹੈ ਕਿ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਨਿਰਦੇਸ਼ਨ ਵਿਜੈ ਕ੍ਰਿਸ਼ਣਾ ਅਚਾਰਿਆ ਵਲੋਂ ਕੀਤਾ ਗਿਆ, ਜਦਕਿ ਯਸ਼ ਰਾਜ ਫਿਲਮਸ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਫਿਲਮ 'ਠਗਸ ਆਫ ਹਿੰਦੋਸਤਾਨ' 8 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


Tags: Aamir Khan Katrina Kaif Thugs of Hindostan Making Video Manzoor e Khuda Bollywood Actor

Edited By

Kapil Kumar

Kapil Kumar is News Editor at Jagbani.