FacebookTwitterg+Mail

'ਭਾਰਤ' ਲਈ ਬੰਗਾਲੀ ਲੜਕੀ ਬਣੀ ਕੈਟਰੀਨਾ ਕੈਫ

katrina kaif
02 December, 2018 03:37:45 PM

ਮੁੰਬਈ(ਬਿਊਰੋ) : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਹਾਲ ਹੀ 'ਚ ਆਮਿਰ ਖਾਨ ਨਾਲ ਫਿਲਮ 'ਠਗਸ ਆਫ ਹਿੰਦੁਸਤਾਨ' ਆਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਬੁਰੀ ਤਰ੍ਹਾਂ ਫਲੌਪ ਹੋਈ। ਇਸ ਦੇ ਫਲੌਪ ਹੋਣ ਤੋਂ ਬਾਅਦ ਆਮਿਰ ਖਾਨ ਨੇ ਫੈਨਜ਼ ਤੋਂ ਮੁਆਫੀ ਵੀ ਮੰਗੀ। ਇਨ੍ਹੀਂ ਦਿਨੀਂ ਕੈਟਰੀਨਾ, ਸਲਮਾਨ ਖਾਨ ਨਾਲ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka

'ਭਾਰਤ' ਦੀ ਸ਼ੂਟਿੰਗ ਵੱਖ-ਵੱਖ ਥਾਵਾਂ 'ਤੇ ਕਾਫੀ ਹੱਦ ਤੱਕ ਹੋ ਚੁੱਕੀ ਹੈ। ਹੁਣ ਇਸ ਦੀ ਸ਼ੂਟਿੰਗ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋ ਰਹੀ ਹੈ, ਜਿੱਥੇ ਕੁਝ ਦਿਨ ਪਹਿਲਾਂ ਇਕ ਤਸਵੀਰ ਸ਼ੇਅਰ ਕਰ ਅਲੀ ਅੱਬਾਸ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਹੁਣ ਮੁੜ ਫਿਲਮ ਦੇ ਸੈੱਟ ਤੋਂ ਕੈਟਰੀਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ, ਜਿਨ੍ਹਾਂ 'ਚ ਉਹ ਘੁੰਗਰਾਲੇ ਵਾਲਾਂ 'ਚ ਨਜ਼ਰ ਆ ਰਹੀ ਹੈ। 

Punjabi Bollywood Tadka
ਦੱਸ ਦੇਈਏ ਕਿ ਹਾਲ ਹੀ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਕੈਟਰੀਨਾ ਆਪਣੀ ਨਵੀਂ ਲੁੱਕ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਕੈਟਰੀਨਾ ਨੇ ਇੱਥੇ ਰੈੱਡ ਕਮੀਜ਼ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਕਿਊਟ ਲੱਗ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਲੁੱਕ ਇਕ ਬੰਗਾਲੀ ਕੁੜੀ ਵਰਗਾ ਲੱਗ ਰਿਹਾ ਹੈ। ਲੱਗਦਾ ਹੈ 'ਭਾਰਤ' 'ਚ ਕੈਟਰੀਨਾ ਦਾ ਕਿਰਦਾਰ ਬੰਗਾਲੀ ਕੁੜੀ ਦਾ ਹੈ।

Punjabi Bollywood Tadka

ਫਿਲਮ 'ਚ ਕੈਟਰੀਨਾ ਇਕ ਵਾਰ ਫਿਰ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਸੁਨੀਲ ਗਰੋਵਰ, ਦਿਸ਼ਾ ਪਟਾਨੀ, ਨੌਰਾ ਫਤੇਹੀ, ਤੱਬੂ ਤੇ ਜੈਕੀ ਸ਼ਰਾਫ ਨਜ਼ਰ ਆਉਣਗੇ। ਫਿਲਮ ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰ ਰਹੇ ਹਨ, ਜੋ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।


Tags: Katrina Kaif Salman Khan Bharat Atul Agnihotri Bhushan Kumar Alvira Khan Agnihotri Kirshan Kumar

Edited By

Sunita

Sunita is News Editor at Jagbani.