ਮੁੰਬਈ(ਬਿਊਰੋ)— ਬੀਤੇ ਦਿਨੀਂ ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਦੀ ਲੱਤ ਵਿੱਚ ਫਰੈਕਚਰ ਹੋ ਗਿਆ ਸੀ। ਉਨ੍ਹਾਂ ਦੀ ਸਰਜਰੀ ਹੋਈ ਹੈ ਪਰ ਲੱਗਦਾ ਹੈ ਕਿ ਇਸ ਸਭ ਤੋਂ ਬਾਅਦ ਵੀ ਉਨ੍ਹਾਂ ਦਾ ਪੈਸ਼ਨ ਬਰਕਰਾਰ ਹੈ। ਉਦੋਂ ਤੋਂ ਉਹ ਜਲਦ ਹੀ ਟੀ.ਵੀ 'ਤੇ ਵੀਲਚੇਅਰ 'ਤੇ ਬੈਠੇ-ਬੈਠੇ ਹੀ ਡਾਂਸ ਕਰਦੇ ਹੋਏ ਨਜ਼ਰ ਆਉਣਗੇ। ਕੇਵਲ ਇੰਨਾ ਹੀ ਨਹੀਂ ਉਨ੍ਹਾਂ ਦੇ ਨਾਲ ਅਭਿਸ਼ੇਕ ਬੱਚਨ ਅਤੇ ਕੈਟਰੀਨਾ ਕੈਫ ਵੀ ਆਪਣੇ ਡਾਂਸ ਮੂਵਜ਼ ਨਾਲ ਧਮਾਲ ਮਚਾਉਣ ਦੀ ਤਿਆਰੀ ਵਿੱਚ ਹਨ। ਕੈਟਰੀਨਾ ਅਤੇ ਅਭਿਸ਼ੇਕ 'ਸ਼ੀਲਾ ਕੀ ਜਵਾਨੀ' 'ਤੇ ਥਿਰਕਦੇ ਹੋਏ ਦਿਖਾਈ ਦੇਣਗੇ।
ਜਾਣਕਾਰੀ ਮੁਤਾਬਕ ਇਹ ਸਭ ਹੋਵੇਗਾ ਫਰਾਹ ਖਾਨ ਦੇ ਰਿਐਲਿਟੀ ਸ਼ੋਅ 'ਲਿਪ ਸਿੰਗ ਬੈਟਲ' ਵਿੱਚ। ਖਬਰਾਂ ਅਨੁਸਾਰ ਸ਼ੋਅ ਦੇ ਫਿਨਾਲੇ ਵੀਕ ਵਿੱਚ ਸਟਾਰਜ਼ ਦੀ ਖਾਸ ਪੇਸ਼ਕਾਰੀ ਹੋਵੇਗੀ। ਇਸ ਵਿੱਚ ਪੈਰ ਵਿੱਚ ਫਰੈਕਚਰ ਦੇ ਕਾਰਨ ਰਾਜਕੁਮਾਰ ਰਾਓ ਵੀਲਚੇਅਰ 'ਤੇ ਹੀ ਡਾਂਸ ਕਰਨਗੇ। ਇਸ ਲਈ ਉਨ੍ਹਾਂ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉੱਥੇ ਅਭਿਸ਼ੇਕ ਬੱਚਨ ਵੀ ਫਰਾਹ ਖਾਨ ਦੀ ਫਿਲਮ 'ਤੀਸ ਮਾਰ ਖਾਂ' ਦੇ ਆਈਟਮ ਨੰਬਰ 'ਸ਼ੀਲਾ ਕੀ ਜਵਾਨੀ' 'ਤੇ ਡਾਂਸ ਕਰਨਗੇ। ਇਸ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ ਕੈਟਰੀਨਾ ਕੈਫ। ਕੈਟਰੀਨਾ ਨੇ ਹੀ ਫਿਲਮ ਵਿੱਚ ਵੀ ਇਹ ਆਈਟਮ ਨੰਬਰ ਕੀਤਾ ਸੀ।
ਉਂਝ ਅਭਿਸ਼ੇਕ ਬੱਚਨ ਅਤੇ ਕੈਟਰੀਨਾ ਕੈਫ ਇਸ ਤੋਂ ਪਹਿਲਾਂ 'ਧੂਮ -3' ਵਿੱਚ ਵੀ ਇੱਕਠੇ ਨਜ਼ਰ ਆਏ ਸਨ। ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਫਿਨਾਲੇ ਵੀਕ ਵਿੱਚ 'ਧੂਮ-3' ਦੇ ਕਿਸੇ ਗੀਤ 'ਤੇ ਜ਼ਰੂਰ ਪਰਫਾਰਮ ਕਰਨਗੇ। ਅਭਿਸ਼ੇਕ ਬੱਚਨ ਅਤੇ ਕੈਟਰੀਨਾ ਕੈਫ ਸ਼ੀਲਾ ਕੀ ਜਵਾਨੀ 'ਤੇ ਡਾਂਸ ਕਰਦੇ ਨਜ਼ਰ ਆਉਣਗੇ। ਇਹ ਆਈਟਮ ਨੰਬਰ ਵੀ ਫਰਾਹ ਖਾਨ ਦੀ ਫਿਲਮ 'ਤੀਸ ਮਾਰ ਖਾਂ' ਦਾ ਹੈ। ਇਸ ਵਿੱਚ ਕੈਟਰੀਨਾ ਨੇ ਵੀ ਡਾਂਸ ਕੀਤਾ ਸੀ। ਉਂਝ ਕੈਟਰੀਨਾ ਕੈਫ, ਸ਼ਾਹਰੁਖ ਖਾਨ ਨਾਲ ਫਿਲਮ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਫਿਲਮ ਦਾ ਨਾਂ ਫਿਲਹਾਲ ਤੈਅ ਨਹੀਂ ਕੀਤਾ ਗਿਆ ਹੈ। ਇਸ ਵਿੱਚ ਸ਼ਾਹਰੁਖ ਖਾਨ ਇੱਕ ਬੌਨੇ ਵਿਅਕਤੀ ਦਾ ਕਿਰਦਾਰ ਅਦਾ ਕਰ ਰਹੇ ਹਨ।
ਦੱਸ ਦੇਈਏ ਕਿ ਰੋਮਾਂਟਿਕ ਫਿਲਮ 'ਜਬ ਤਕ ਹੈ ਜਾਨ' ਦੀ ਸੁਪਰਹਿੱਟ ਜੋੜੀ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਇੱਕ ਵਾਰ ਫਿਰ ਨਜ਼ਰ ਆਉਣ ਵਾਲੇ ਹਨ। ਉਹ ਡਾਇਰੈਕਟਰ ਆਨੰਦ ਐਲ ਰਾਏ ਦੀ ਫਿਲਮ ਵਿੱਚ ਇਕੱਠੇ ਦਿਖਾਈ ਦੇਣਗੇ। ਹਾਲ ਹੀ ਵਿੱਚ ਇਹ ਦੋਵੇਂ ਡਾਇਰੈਕਟਰ ਨਾਲ ਮੀਟਿੰਗ ਲਈ ਇਕੱਠੇ ਪਹੁੰਚੇ। ਸ਼ਾਹਰੁਖ ਅਤੇ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਸ਼ੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ।