ਮੁੰਬਈ (ਬਿਊਰੋ) — ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਡਿੰਪਲ ਗਰਲ ਦੀਪਿਕਾ ਪਾਦੂਕੋਣ ਨਾਲ ਆਈਟਮ ਨੰਬਰ ਕਰਨਾ ਚਾਹੁੰਦੀ ਹੈ। ਕੈਟਰੀਨਾ ਕੈਫ ਨੇ ਮਸ਼ਹੂਰ ਟਾਕ ਸ਼ੋਅ 'ਚ ਅਨੀਤਾ ਸ਼ਰਾਫ ਅਦਜਾਨੀ ਨਾਲ ਗੱਲਬਾਤ ਦੌਰਾਨ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ।
ਜਦੋਂ ਅਨੀਤਾ ਨੇ ਕੈਟਰੀਨਾ ਕੈਫ ਤੋਂ ਪੁੱਛਿਆ ਕਿ ਉਹ ਕਿਹੜੀ ਕਪੂਰ ਹੈ, ਜਿਨ੍ਹਾਂ ਨਾਲ ਤੁਸੀਂ ਫਿਲਮ 'ਚ ਕੰਮ ਕਰਨਾ ਚਾਹੁੰਦੇ ਹੋ ਤਾਂ ਇਸ 'ਤੇ ਕੈਟਰੀਨਾ ਨੇ ਕਰੀਨਾ ਕਪੂਰ ਖਾਨ ਦਾ ਨਾਂ ਲਿਆ। ਕੈਟਰੀਨਾ ਨੇ ਕਿਹਾ, ''ਮੈਂ ਕਰੀਨਾ ਕਪੂਰ ਖਾਨ ਨਾਲ ਕੰਮ ਕਰਨਾ ਚਾਹਾਂਗੀ। ਮੈਨੂੰ ਲੱਗਦਾ ਹੈ ਕਿ ਉਹ ਕਮਾਲ ਦੀ ਹੈ, ਬਹੁਤ ਪਿਆਰੀ ਅਤੇ ਬਹੁਤ ਸੁੰਦਰ।''
ਕੈਟਰੀਨਾ ਨੇ ਆਈਟਮ ਨੰਬਰ ਦੇ ਸਵਾਲ 'ਤੇ ਕਿਹਾ, ''ਮੈਂ ਇਹ 'ਆਈਟਮ ਨੰਬਰ' ਦੀਪਿਕਾ ਪਾਦੂਕੋਣ ਨਾਲ ਕਰਨਾ ਚਾਹਾਂਗੀ। ਮੈਨੂੰ ਲੱਗਦਾ ਹੈ ਕਿ ਇਹ ਸ਼ਾਨਦਾਰ ਅਨੁਭਵ ਹੋਵੇਗਾ। ਉਹ ਬਹੁਤ ਚੰਗੀ ਡਾਂਸਰ ਹੈ। ਜਦੋਂ ਉਹ ਨੱਚਦੀ ਹੈ ਤਾਂ ਉਨ੍ਹਾਂ ਦਾ ਇਕ ਬਹੁਤ ਹੀ ਦਿਲਚਸਪ ਸਟਾਈਲ ਹੁੰਦਾ ਹੈ। ਉਹ ਬਹੁਤ ਸੁੰਦਰ ਦਿਖਾਈ ਦਿੰਦੀ ਹੈ।''