FacebookTwitterg+Mail

ਇੰਨੀ ਮਹਿੰਗੀ ਡਰੈੱਸ ਪਾ ਕੇ ਅੰਬਾਨੀ ਦੀ ਪਾਰਟੀ 'ਚ ਪੁੱਜੀ ਸੀ ਕੈਟਰੀਨਾ

katrina kaif attends akash ambani engagement party
29 March, 2018 12:47:32 PM

ਨਵੀਂ ਦਿੱਲੀ(ਬਿਊਰੋ)— ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਨੇ ਹਾਲ ਹੀ 'ਚ ਬੇਟੇ ਆਕਾਸ਼ ਅੰਬਾਨੀ ਤੇ ਹੋਣ ਵਾਲੀ ਨੂੰਹ ਸ਼ਲੋਕਾ ਮਹਿਤਾ ਲਈ ਇਕ ਸ਼ਾਨਦਾਰ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
Punjabi Bollywood Tadka
ਇਸ ਪਾਰਟੀ 'ਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਠ ਵੀ ਪੁੱਜੀ ਸੀ। ਇਸ ਦੌਰਾਨ ਕੈਟਰੀਨਾ ਨੇ ਆਪਣੀ ਡਰੈੱਸ ਨਾਲ ਕਾਫੀ ਲਾਈਮਲਾਈਟ ਲੁੱਟੀ। ਇਹ ਡਰੈੱਸ ਕਿਹੜੇ ਡਿਜ਼ਾਈਨਰ ਦੇ ਕਲੈਕਸ਼ਨ ਤੋਂ ਪ੍ਰੇਰਿਤ ਸੀ ਤੇ ਇਸ ਦੀ ਕੀਮਤ ਕੀ ਹੈ, ਇਹ ਸਵਾਲ ਹੁਣ ਚਰਚਾ 'ਚ ਹੈ।
Punjabi Bollywood Tadka
ਕੈਟਰੀਨਾ ਦੀ ਡਰੈੱਸ ਡਿਜ਼ਾਈਨਰ ਲੁਇਸਾ ਬੈਕਾਰੀਆ ਦੇ ਸਾਲ 2017 ਫਾਲ ਵਿੰਟਰ ਕਲੈਕਸ਼ਨ ਦੀ ਇਕ ਡਰੈੱਸ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਉਂਝ ਦੇਖਣ 'ਚ ਦੋਵੇਂ ਡਰੈੱਸਾਂ ਦੇ ਡਿਜ਼ਾਈਨ ਇਕੋਂ ਜਿਹੇ ਲੱਗ ਰਹੇ ਹਨ। ਇਹ ਡਰੈੱਸ ਕਾਫੀ ਹਲਕੀ ਤੇ ਸ਼ੋਵਰ ਹੈ। ਕੈਟਰੀਨਾ ਨੇ ਇਸ ਨੂੰ ਆਪਣੇ ਸਮਰ ਲੁਕ ਦੇ ਤੌਰ 'ਤੇ ਇਸਤੇਮਾਲ ਕੀਤਾ।
Punjabi Bollywood Tadka
ਸੂਤਰਾਂ ਮੁਤਾਬਕ ਇਸ ਕੈਟਰੀਨਾ ਦੀ ਇਸ ਡਰੈੱਸ ਦੀ ਕੀਮਤ 3248 ਡਾਲਰ ਯਾਨੀ ਕਰੀਬ 2.10 ਲੱਖ ਰੁਪਏ ਹੈ। ਕੈਟਰੀਨਾ ਤੇ ਲੁਇਸਾ ਬੈਕਾਰੀਆ ਦੇ ਕਲੈਕਸ਼ਨ ਦੀ ਡਰੈੱਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕੁਝ ਹੋਵੇ ਪਰ ਕੈਟਰੀਨਾ ਅੰਬਾਨੀ ਦੀ ਪਾਰਟੀ 'ਚ ਆਪਣੀ ਇਸ ਡਰੈੱਸ ਦੇ ਜਰੀਏ ਪ੍ਰਸ਼ੰਸਾਂ ਖੱਟਣ 'ਚ ਸਫਲ ਰਹੀ। ਦੱਸ ਦੇਈਏ ਕਿ ਆਕਾਸ਼ ਤੇ ਸ਼ਲੋਕਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
Punjabi Bollywood Tadka


Tags: Katrina KaifMukesh AmbaniAkash AmbaniShloka MehtaPastel Midi DressEngagement PartyShimmery Belt

Edited By

Sunita

Sunita is News Editor at Jagbani.