FacebookTwitterg+Mail

ਕੈਟਰੀਨਾ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

katrina kaif birthday
16 July, 2019 01:10:43 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਕੈਟਰੀਨਾ ਕੈਫ ਨੂੰ ਬਾਲੀਵੁੱਡ ਇੰਡਸਟਰੀ 'ਚ ਕੰਮ ਕਰਦਿਆਂ 15 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਸਾਲ 2003 'ਚ ਫਿਲਮ 'ਬੂਮ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਕੈਟਰੀਨਾ ਅੱਜ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਸ਼ਾਮਲ ਹੈ। ਕੈਟਰੀਨਾ ਨੂੰ ਆਪਣੇ ਕਰੀਅਰ ਦੌਰਾਨ ਕਾਫੀ ਸੰਘਰਸ਼ ਕਰਨਾ ਪਿਆ ਸੀ। ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਕੈਟਰੀਨਾ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗ ਕਾਂਗ 'ਚ ਹੋਇਆ ਸੀ। 14 ਸਾਲ ਦੀ ਉਮਰ 'ਚ ਉਹ ਆਪਣੇ ਪਰਿਵਾਰ ਨਾਲ 'ਹਵਾਈ' ਚਲੀ ਗਈ ਸੀ, ਜਿਸ ਤੋਂ ਬਾਅਦ ਉਹ ਲੰਡਨ ਅਤੇ ਫਿਰ ਮੁੰਬਈ ਆ ਗਈ। 
Punjabi Bollywood Tadka
ਕੈਟਰੀਨਾ ਦੀਆਂ 6 ਭੈਣਾਂ ਅਤੇ ਇਕ ਭਰਾ ਹੈ। ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ 'ਚ ਮਾਡਲਿੰਗ ਨਾਲ ਕੀਤੀ ਸੀ। ਸਾਲ 2003 'ਚ ਨਿਰਦੇਸ਼ਕ ਕਾਇਜ਼ਾਦ ਗੁਸਤਾਦ ਨੇ ਉਸ ਨੂੰ ਇਕ ਫੈਸ਼ਨ ਸ਼ੋਅ ਦੌਰਾਨ ਦੇਖਿਆ ਅਤੇ ਅਮਿਤਾਭ ਬੱਚਨ ਨਾਲ ਫਿਲਮ 'ਬੂਮ' 'ਚ ਕਾਸਟ ਕਰ ਲਿਆ। 'ਬੂਮ' ਤੋਂ ਬਾਅਦ ਕੈਟਰੀਨਾ ਨੂੰ ਭਾਰਤ 'ਚ ਮਾਡਲਿੰਗ ਲਈ ਸੱਦਿਆ ਜਾਣ ਲੱਗਾ।

Punjabi Bollywood Tadka
ਫਿਲਮਕਾਰਾਂ ਦੀਆਂ ਨਜ਼ਰਾਂ ਕੈਟਰੀਨਾ 'ਤੇ ਬਣੀਆਂ ਰਹੀਆਂ ਪਰ ਹਿੰਦੀ ਸਹੀ ਨਾ ਹੋਣ ਕਾਰਨ ਕਈ ਨਿਰਦੇਸ਼ਕਾਂ ਨੂੰ ਕੈਟਰੀਨਾ ਨੂੰ ਕਾਸਟ ਕਰਨ ਤੋਂ ਪਹਿਲਾਂ ਕਾਫੀ ਸੋਚਣਾ ਪੈਂਦਾ ਸੀ। ਕੈਟਰੀਨਾ ਨੇ 'ਬੂਮ' ਤੋਂ ਬਾਅਦ ਕਈ ਤੇਲੁਗੂ ਅਤੇ ਮਲਿਆਲਮ ਫਿਲਮਾਂ ਵੀ ਕੀਤੀਆਂ। ਸਾਊਥ ਦੀ ਫਿਲਮ 'ਮੱਲੇਸ਼ਵਰੀ' ਲਈ ਕੈਟਰੀਨਾ ਕੈਫ ਨੂੰ 70 ਲੱਖ ਰੁਪਏ ਦਿੱਤੇ ਗਏ ਸਨ, ਜੋ ਆਪਣੇ ਆਪ 'ਚ ਇਕ ਰਿਕਾਰਡ ਹੈ।
Punjabi Bollywood Tadka
ਬਾਅਦ 'ਚ ਕੈਟਰੀਨਾ ਨੂੰ 'ਸਰਕਾਰ' ਫਿਲਮ 'ਚ 'ਪੂਜਾ' ਦਾ ਕਿਰਦਾਰ ਮਿਲਿਆ। ਕੈਟਰੀਨਾ ਦਾ ਅਸਲ ਨਾਂ ਕੈਟਰੀਨਾ ਟਾਰਕੇਟੀ ਹੈ। ਕੈਟਰੀਨਾ ਕੈਫ ਦੇ ਪਿਤਾ ਦਾ ਨਾਂ ਮੁਹੰਮਦ ਕੈਫ ਸੀ, ਜਿਸ ਕਾਰਨ ਨਿਰਦੇਸ਼ਕ ਕਾਇਜ਼ਾਦ ਗੁਸਤਾਦ ਨੇ ਕੈਟਰੀਨਾ ਨੂੰ ਟਾਰਕੇਟੀ ਦੀ ਜਗ੍ਹਾ ਕੈਫ ਲਗਾਉਣ ਦੀ ਸਲਾਹ ਦਿੱਤੀ। ਬਾਅਦ 'ਚ ਕੈਟਰੀਨਾ ਇਸੇ ਨਾਂ ਨਾਲ ਬਾਲੀਵੁੱਡ 'ਚ ਮਸ਼ਹੂਰ ਹੋਈ।
Punjabi Bollywood Tadka
ਸਲਮਾਨ ਖਾਨ ਨੇ 2004 'ਚ ਕੈਟਰੀਨਾ ਕੈਫ ਨੂੰ 'ਮੈਂਨੇ ਪਿਆਰ ਕਿਉਂ ਕੀਆ' 'ਚ ਮੌਕਾ ਦਿੱਤਾ। ਇਸ ਤੋਂ ਬਾਅਦ ਫਿਲਮ 'ਅਪਨੇ' 'ਚ ਕੈਟਰੀਨਾ ਦਾ ਰੋਲ ਪਹਿਲਾਂ ਅਮੀਸ਼ਾ ਪਟੇਲ ਨੂੰ ਆਫਰ ਕੀਤਾ ਗਿਆ ਸੀ ਪਰ ਡੇਟਸ ਕਾਰਨ ਅਮੀਸ਼ਾ ਨੇ ਇਨਕਾਰ ਕਰ ਦਿੱਤਾ ਸੀ ਅਤੇ ਫਿਰ ਇਸ ਫਿਲਮ 'ਚ 'ਨੰਦਿਨੀ ' ਦੇ ਕਿਰਦਾਰ ਨੂੰ ਕੈਟਰੀਨਾ ਨੇ ਨਿਭਾਇਆ।
Punjabi Bollywood Tadka
ਕੈਟਰੀਨਾ ਕੈਫ ਨੂੰ 2005 'ਚ 'ਲੈਕਮੇ ਇੰਡੀਆ ਫੈਸ਼ਨ ਵੀਕ' ਦਾ 'ਫੇਸ ਆਫ ਦਿ ਈਅਰ' ਐਲਾਨ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਸਲਮਾਨ ਖਾਨ ਨਾਲ ਉਸ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਆਈ ਸੀ, ਜੋ ਸੁਪਰਹਿੱਟ ਸਿੱਧ ਹੋਈ।
Punjabi Bollywood Tadka
ਇਸ ਤੋਂ ਪਹਿਲਾਂ ਉਹ ਫਿਲਮ 'ਜੱਗਾ ਜਾਸੂਸ' ਅਤੇ 'ਬਾਰ ਬਾਰ ਦੇਖੋ' 'ਚ ਲੀਡ ਰੋਲ 'ਚ ਨਜ਼ਰ ਆਈ ਸੀ ਪਰ ਇਹ ਦੋਵੇਂ ਫਿਲਮਾਂ ਕੁਝ ਖਾਸ ਕਮਾਲ ਨਾ ਦਿਖਾ ਸਕੀਆਂ ਅਤੇ ਫਲਾਪ ਸਿੱਧ ਹੋਈਆਂ।
Punjabi Bollywood Tadka
ਹਾਲ ਹੀ 'ਚ ਕੈਟਰੀਨਾ ਦੀ ਫਿਲਮ 'ਭਾਰਤ' ਆਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਸਲਮਾਨ ਖਾਨ ਸਨ। ਇਸ ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕੀਤੀ।


Tags: Katrina KaifHappy BirthdayBharatTiger Zinda HaiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari