FacebookTwitterg+Mail

ਦੀਪਿਕਾ-ਸੋਨਮ ਨੂੰ ਪਿੱਛੇ ਛੱਡ ਕੈਟਰੀਨਾ ਨੇ ਕੀਤਾ ਵਿਆਹ, ਲਾਲ ਜੋੜੇ 'ਚ ਤਸਵੀਰਾਂ ਵਾਇਰਲ

katrina kaif bridal pics viral
11 April, 2018 04:55:06 PM

ਮੁੰਬਈ(ਬਿਊਰੋ)— ਅੱਜਕਲ ਕੈਟਰੀਨਾ ਕੈਫ ਬਾਲੀਵੁੱਡ ਦੇ ਦੋ ਵੱਡੇ ਖਾਨ ਦੀਆਂ ਫਿਲਮਾਂ 'ਚ ਕੰਮ ਕਰ ਰਹੀ ਹੈ। ਇਕ ਫਿਲਮ ਸ਼ਾਹਰੁਖ ਖਾਨ ਨਾਲ ਹੈ ਤਾਂ ਦੂਜੀ ਆਮਿਰ ਖਾਨ ਨਾਲ। ਇਸ ਤੋਂ ਪਹਿਲਾਂ ਸਲਮਾਨ ਖਾਨ ਨਾਲ ਉਨ੍ਹਾਂ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਨੇ ਬਲਾਕਬਸਟਰ ਸਿੱਧ ਹੋਈ ਸੀ। ਕਰੀਅਰ 'ਤੇ ਫੋਕਸ ਕਰ ਰਹੀ ਕੈਟਰੀਨਾ ਦੀਆਂ ਅਚਾਨਕ ਵਿਆਹ ਦੇ ਜੋੜੇ 'ਚ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਤਸਵੀਰਾਂ 'ਚ ਕੈਟਰੀਨਾ ਲਾਲ ਜੋੜੇ 'ਚ ਹੈ ਅਤੇ ਗਹਿਣਿਆਂ ਨਾਲ ਸੱਜੀ ਹੋਈ ਹੈ। ਅੱਜਕਲ ਸੈਲੀਬ੍ਰਿਟੀ ਚੋਰੀ-ਛਿਪੇ ਵਿਆਹ ਕਰਨ 'ਚ ਮਾਹਿਰ ਹੋ ਗਏ ਹਨ। ਲੰਬੇ ਸਮੇਂ ਤੋਂ ਦੀਪਿਕਾ ਪਾਦੂਕੋਣ ਅਤੇ ਸੋਨਮ ਕਪੂਰ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ।

Punjabi Bollywood Tadka

ਅਜਿਹੇ 'ਚ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਵੀ ਅਜਿਹੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ। ਆਕਿਰ ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਦੀ ਸੱਚਾਈ ਕੀ ਹੈ? ਇਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਸੋਚੋਂ। ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਫਿਲਮ 'ਜ਼ੀਰੋ' ਦੇ ਸੈੱਟ ਦੀਆਂ ਹਨ।

Punjabi Bollywood Tadka

ਕਿਸੇ ਸੀਨ ਲਈ ਕੈਟਰੀਨਾ ਨੇ ਲਾੜੀ ਦਾ ਜੋੜਾ ਪਾਇਆ ਹੋਇਆ ਹੈ। ਫਿਲਮ 'ਚ ਸ਼ਾਹਰੁਖ ਖਾਨ ਇਕ ਬੌਨੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਕੈਟਰੀਨਾ ਅਤੇ ਸ਼ਾਹਰੁਖ ਤੋਂ ਇਲਾਵਾ ਫਿਲਮ 'ਚ ਅਨੁਸ਼ਕਾ ਸ਼ਰਮਾ ਵੀ ਹੈ।

Punjabi Bollywood Tadka

ਫਿਲਮ 'ਚ ਕੈਟਰੀਨਾ ਅਤੇ ਅਨੁਸ਼ਕਾ ਦਾ ਕਿਰਦਾਰ ਵੀ ਕਾਫੀ ਵੱਖਰਾ ਹੈ। ਕੈਟਰੀਨਾ ਸ਼ਰਾਬ ਦੀ ਆਦਤ ਨਾਲ ਜੂਝ ਰਹੀ ਦਿਖੇਗੀ, ਉੱਥੇ ਅਨੁਸ਼ਕਾ ਇਕ ਸਟ੍ਰਗਲ ਸਾਈਂਟਿਸਟ ਦੇ ਕਿਰਦਾਰ 'ਚ ਨਜ਼ਰ ਆਵੇਗੀ।

Punjabi Bollywood Tadka

ਇਸ ਫਿਲਮ 'ਚ ਅਭੈ ਦਿਓਲ ਸਪੈਸ਼ਲ ਅਪੀਰਐਂਸ ਦੇਣਗੇ, ਜੋ ਕੈਟਰੀਨਾ ਕੈਫ ਦੇ ਪਤੀ ਦਾ ਰੋਲ ਨਿਭਾਉਣਗੇ।


Tags: Katrina KaifBridal PicsViralZeroShah Rukh KhanAnushka SharmaAbhay Deol

Edited By

Chanda Verma

Chanda Verma is News Editor at Jagbani.