FacebookTwitterg+Mail

ਰਿਐਲਿਟੀ ਸ਼ੋਅ 'ਚ ਰੋਣ ਲੱਗ ਪਈ ਕੈਟਰੀਨਾ ਕੈਫ, ਸਲਮਾਨ ਨੇ ਇੰਝ ਲਿਆਂਦੀ ਉਸ ਦੀ ਮੁਸਕਰਾਹਟ ਵਾਪਸ

katrina kaif emotional
06 December, 2017 04:02:15 PM

ਮੁੰਬਈ (ਬਿਊਰੋ)— ਪਿਛਲੇ ਹਫਤੇ 'ਬਿੱਗ ਬੌਸ' ਦੇ ਸੈੱਟ 'ਤੇ 'ਟਾਈਗਰ ਜ਼ਿੰਦਾ ਹੈ' ਨੂੰ ਪ੍ਰਮੋਟ ਕਰਨ ਪਹੁੰਚੀ ਕੈਟਰੀਨਾ ਕੈਫ ਤੇ ਸਲਮਾਨ ਖਾਨ ਦੀ ਕੈਮਿਸਟਰੀ ਬੇਹੱਦ ਮਜ਼ੇਦਾਰ ਰਹੀ। ਹੁਣ ਕੈਟਰੀਨਾ, ਰੈਮੋ ਡਿਸੂਜ਼ਾ ਦੇ ਡਾਂਸ ਸ਼ੋਅ 'ਤੇ ਸਲਮਾਨ ਨਾਲ ਨਜ਼ਰ ਆਵੇਗੀ। ਇਸ ਸ਼ੋਅ 'ਤੇ ਪ੍ਰਮੋਸ਼ਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ ਪਰ ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਦੀ ਸ਼ੋਅ ਦੌਰਾਨ ਭਾਵੁਕ ਹੋਣ ਵਾਲੀ ਇਕ ਤਸਵੀਰ ਵੀ ਸੁਰਖੀਆਂ 'ਚ ਆ ਗਈ ਹੈ। ਤਸਵੀਰ 'ਚ ਕੈਟਰੀਨਾ ਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਨਜ਼ਰ ਆ ਰਹੇ ਹਨ।
ਅਸਲ 'ਚ ਡਾਂਸ ਰਿਐਲਿਟੀ ਸ਼ੋਅ ਦੌਰਾਨ ਦੌਰਾਨ ਇਕ ਮੁਕਾਬਲੇਬਾਜ਼ ਨੇ ਸਲਮਾਨ ਦੀ ਫਿਲਮ 'ਤੇਰੇ ਨਾਮ' ਦੇ ਗੀਤ 'ਤੇ ਬਿਹਤਰੀਨ ਪੇਸ਼ਕਾਰੀ ਦਿੱਤੀ। ਕੈਟਰੀਨਾ ਪੇਸ਼ਕਾਰੀ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹ ਭਾਵੁਕ ਹੋ ਗਈ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਡਿੱਗ ਪਏ। ਕੈਟਰੀਨਾ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਰਿਐਲਿਟੀ ਸ਼ੋਅ ਦੌਰਾਨ ਇਸ ਤਰ੍ਹਾਂ ਭਾਵੁਕ ਨਜ਼ਰ ਆਈ ਹੋਵੇ।
Punjabi Bollywood Tadka
ਸ਼ੋਅ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਸਲਮਾਨ ਖਾਨ ਸਟਾਰਰ 'ਤੇਰੇ ਨਾਮ' ਦੇ ਗੀਤ 'ਤੇ ਸੁਸ਼ਾਂਤ ਖੱਤਰੀ ਨਾਂ ਦੇ ਮੁਕਾਬਲੇਬਾਜ਼ ਦੀ ਇਮੋਸ਼ਨਲ ਪੇਸ਼ਕਾਰੀ ਦੇਖਣ ਤੋਂ ਬਾਅਦ ਕੈਟਰੀਨਾ ਦੇ ਹੰਝੂ ਡਿੱਗ ਪਏ। ਇਹੀ ਨਹੀਂ, ਖਬਰਾਂ ਦੀ ਮੰਨੀਏ ਤਾਂ ਕੈਟਰੀਨਾ ਨੂੰ ਵਾਪਸ ਨਾਰਮਲ ਹੋਣ 'ਚ ਲਗਭਗ 10 ਮਿੰਟ ਲੱਗੇ ਤੇ ਇਸ ਦੌਰਾਨ ਸ਼ੂਟਿੰਗ ਨੂੰ ਰੋਕਣਾ ਪਿਆ।
ਕੈਟਰੀਨਾ ਨਾਲ ਮੌਜੂਦ ਸਲਮਾਨ ਬੜੇ ਹੀ ਬਿਹਤਰੀਨ ਅੰਦਾਜ਼ 'ਚ ਆਪਣੀ ਐਕਸ ਲਵਰ ਤੇ ਕੋ-ਸਟਾਰ ਦੇ ਹਾਸੇ ਨੂੰ ਵਾਪਸ ਲਿਆਉਣ 'ਚ ਸਫਲ ਰਹੇ। ਸੂਤਰਾਂ ਨੇ ਦੱਸਿਆ ਕਿ ਕੈਟਰੀਨਾ ਨੂੰ ਹਸਾਉਣ ਲਈ ਸਲਮਾਨ ਛੇਤੀ ਹੀ ਡਾਂਸ ਚੈਂਪੀਅਨਜ਼ ਦੀ ਸਟੇਜ 'ਤੇ ਪਹੁੰਚੇ ਤੇ ਆਪਣੀ ਫਿਲਮ 'ਸੁਲਤਾਨ' ਦੇ ਗੀਤ 'ਜਗ ਘੁਮਿਆ' 'ਤੇ ਡਾਂਸ ਕਰਨ ਲੱਗੇ। ਸਟੇਜ 'ਤੇ ਸਲਮਾਨ ਦੇ ਡਾਂਸ ਨੂੰ ਦੇਖ ਕੇ ਕੈਟਰੀਨਾ ਖੁਸ਼ ਹੋ ਗਈ।


Tags: Katrina Kaif Salman Khan Tiger Zinda Hai Remo D Souza