FacebookTwitterg+Mail

ਅੰਗਰੇਜ਼ੀ ਫਿਲਮ ’ਚ ਕੰਮ ਕਰਨਾ ਚਾਹੁੰਦੀ ਹੈ ਕੈਟਰੀਨਾ ਕੈਫ

katrina kaif expresses her desire to work on an english film
01 July, 2019 09:10:17 AM

ਮੁੰਬਈ(ਬਿਊਰੋ)- ਪ੍ਰਿੰਯਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਤੋਂ ਬਾਅਦ ਕੈਟਰੀਨਾ ਕੈਫ ਵੀ ਅੰਗਰੇਜ਼ੀ ਫਿਲਮ ’ਚ ਕੰਮ ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਕੈਫ ਨੇ ਇਕ ਅੰਗਰੇਜ਼ੀ ਫਿਲਮ ਦੀ ਸਿਕ੍ਰਪਟ ਪੜ੍ਹਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ । ਕੈਟਰੀਨਾ ਨੂੰ ਇਸ ਫਿਲਮ ਦੀ ਸਿਕ੍ਰਪਟ ਕਾਫੀ ਪਸੰਦ ਆਈ ਹੈ। ਕੁਝ ਦਿਨਾਂ ਪਹਿਲਾਂ ਅਜਿਹੀ ਵੀ ਖਬਰ ਸਾਹਣੇ ਆਈ ਸੀ ਕਿ ਕੈਟਰੀਨਾ ਨੇ ਆਪਣੇ ਯੂ.ਐੱਸ ਟਰਿੱਪ ਦੌਰਾਨ ਫਾਕਸ ਸਟੂਡੀਓਸ ਦੇ ਬੌਸ ਨਾਲ ਵੀ ਮੁਲਾਕਾਤ ਕੀਤੀ ।
Punjabi Bollywood Tadka
ਦਸਿਆ ਜਾ ਰਿਹਾ ਹੈ ਕਿ ਉਹ ‘ਐਵੇਂਜਰਸ’ ਸਟਾਰ ਜਰਮੀ ਰੇਨਰ ਨਾਲ ਇਕ ਹਾਲੀਵੁੱਡ ਫਿਲਮ ’ਚ ਕੰਮ ਕਰ ਸਕਦੀ ਹੈ । ਕੈਟਰੀਨਾ ਦੀ ਪਿਛਲੀ ਫਿਲਮ ‘ਭਾਰਤ’ ਈਦ ਦੇ ਮੌਕੇ ’ ਤੇ ਰਿਲੀਜ਼ ਹੋਈ ਸੀ । ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ।
Punjabi Bollywood Tadka
ਹੁਣ ਕੈਟਰੀਨਾ ਰੋਹਿਤ ਸ਼ੈਟੀ ਦੇ ਨਿਰਦੇਸ਼ਕ ’ਚ ਬਣ ਰਹੀ ਫਿਲਮ ‘ਸੂਰਯਵੰਸ਼ੀ’ ’ਚ ਕੰਮ ਕਰ ਰਹੀ ਹੈ । ਇਸ ਫਿਲਮ ’ਚ ਉਹ ਲੰਮੇ ਸਮੇਂ ਤੋਂ ਬਾਅਦ ਅਕਸ਼ੈ ਕੁਮਾਰ ਨਾਲ ਦਿਖਾਈ ਦੇਵੇਗੀ।


Tags: Katrina KaifEnglish FilmBharatBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari