FacebookTwitterg+Mail

ਕੈਟਰੀਨਾ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ 'ਚ ਵਹਾਉਂਦੀ ਹੈ ਪਸੀਨਾ (ਵੀਡੀਓ)

katrina kaif gym work out video shared on instagram account
07 December, 2019 10:13:38 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਕਾਫੀ ਫਿਟਨੈੱਸ ਫਰੀਕ ਹੈ। ਖੁਦ ਨੂੰ ਫਿੱਟ ਰੱਖਣ ਲਈ ਉਹ ਘੰਟਿਆਂ ਬੱਧੀ ਜਿੰਮ 'ਚ ਪਸੀਨਾ ਵਹਾਉਂਦੀ ਹੈ। ਸੋਸ਼ਲ ਮੀਡੀਆ 'ਤੇ ਕੈਟਰੀਨਾ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਜਿੰਮ 'ਚ ਆਪਣੇ ਫਿੱਟਨੈੱਸ ਟ੍ਰੇਨਰ ਦੀ ਮੌਜੂਦਗੀ 'ਚ ਪਸੀਨਾ ਵਹਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦਾ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੈਟਰੀਨਾ ਕੈਫ ਕਿੰਨੀ ਜ਼ਿਆਦਾ ਫਿੱਟ ਹੈ। ਕੈਟਰੀਨਾ ਰੈੱਡ ਕਾਰਪੇਟ ਤੋਂ ਲੈ ਕੇ ਸਿਲਵਰ ਸਕ੍ਰੀਨ ਤੱਕ ਆਪਣੇ ਚਿਲਡ ਆਊਟ ਸੈਸ਼ਨ 'ਚ ਬਹੁਤ ਹੀ ਹੌਟ ਲੱਗਦੀ ਹੈ। ਇਸ ਦੇ ਪਿਛੇ ਮੁੱਖ ਕਾਰਨ ਉਨ੍ਹਾਂ ਦਾ ਜਿੰਮ 'ਚ ਘੰਟਿਆਂ ਬੱਧੀ ਕਸਰਤ ਕਰਨਾ ਅਤੇ ਡਾਈਟ ਪਲਾਨ ਫਾਲੋ ਕਰਨਾ।

 

ਦੱਸ ਦਈਏ ਕਿ ਕੈਟਰੀਨਾ ਕੈਫ ਨੇ ਆਪਣੇ ਹੁਣ ਤੱਕ ਦੇ ਫਿਲਮੀ ਕਰੀਅਰ 'ਚ 'ਧੂਮ 3', 'ਏਕ ਥਾ ਟਾਈਗਰ', 'ਰਾਜਨੀਤੀ' ਅਤੇ 'ਬੈਂਗ-ਬੈਂਗ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।


Tags: Katrina KaifGymWork OutVideoInstagram AccountBollywood Celebrity

About The Author

sunita

sunita is content editor at Punjab Kesari