FacebookTwitterg+Mail

'ਬਰਬੀ ਗਰਲ' ਨੂੰ ਬੈਸਟ ਐਡਵਾਈਜ਼ਰ ਮੰਨਦੀ ਪਰਿਣੀਤੀ ਚੋਪੜਾ

katrina kaif is parineeti chopra  s go to person for advice reveals the latter
08 July, 2019 08:58:35 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰੈੱਸ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਆਪਣੇ ਫੈਨਜ਼ ਨੂੰ ਇਕ ਬੇਹੱਦ ਪਿ‍ਆਰਾ ਸਰਪ੍ਰਾਈਜ਼ ਦਿੱਤਾ ਹੈ। ਪਰਿਣੀਤੀ ਨੇ ਫੈਨਜ਼ ਲਈ ਆਪਣੇ ਟਵਿਟਰ 'ਤੇ 'ਆਸਕ ਪਰਿਣੀਤੀ ਦਿ ਸੈਸ਼ਨ' ਰੱਖਿਆ ਹੈ। ਇਸ 'ਚ ਫੈਨਜ਼ ਨੇ ਪਰਿਣੀਤੀ ਤੋਂ ਕਦੇ ਉਨ੍ਹਾਂ ਦੀ ਫਿਲ‍ਮ ਤਾਂ ਕਦੇ ਉਨ੍ਹਾਂ ਦੀ ਲਾਈਫ ਬਾਰੇ ਸਵਾਲ ਕੀਤੇ। ਸੈਸ਼ਨ ਦੌਰਾਨ ਇਕ ਫੈਨ ਨੇ ਪਰਿਣੀਤੀ ਤੋਂ ਕੈਟਰੀਨਾ ਕੈਫ ਬਾਰੇ ਸਵਾਲ ਪੁੱਛਿਆ, ਜਿੱਥੇ ਉਨ‍੍ਹਾਂ ਇਕ ਹੀ ਸ਼ਬ‍ਦ 'ਚ ਜਵਾਬ ਦੇਣਾ ਸੀ ਪਰ ਪਰਿਣੀਤੀ ਇਸ ਦਾ ਜਵਾਬ ਇਕ ਸ਼ਬ‍ਦ 'ਚ ਨਾ ਦੇ ਸਕੀ। ਉਸ ਨੇ ਕਿਹਾ ਕਿ ਕੈਟਰੀਨਾ ਕੈਫ ਇਕ ਬੈਸ‍ਟ ਐਡਵਾਈਜ਼ਰ ਹੈ। ਕੈਟਰੀਨਾ ਕੋਲ ਵਰਲ‍ਡ ਦੀ ਬੈਸ‍ਟ ਐੈਡਵਾਈਸ ਹੁੰਦੀ ਹੈ। ਨਾਲ ਹੀ ਉਹ ਹਮੇਸ਼ਾ ਹੀ ਸਾਰਿਆਂ 'ਚ ਚੰਗਾ ਹੀ ਦੇਖਦੀ ਹੈ। ਇਕ ਸਵਾਲ ਦੇ ਜਵਾਬ 'ਚ ਪਰਿਣੀਤੀ ਨੇ ਕਿਹਾ ਕਿ ਚੰਗੀ ਸਕ੍ਰਿਪਟ ਮਿਲਣ 'ਤੇ ਹੀ ਉਹ ਸ਼ਾਹਿਦ ਕਪੂਰ ਦੇ ਨਾਲ ਕੰਮ ਕਰੇਗੀ। ਪਰਿਣੀਤੀ ਚੋਪੜਾ ਦਰਅਸਲ ਮੁੰਬਈ ਦੇ ਟਰੈਫਿਕ 'ਚ ਫਸ ਗਈ ਸੀ ਤੇ ਉਸ ਨੇ ਇਹ ਸਵਾਲ ਜਵਾਬ ਦਾ ਸੈਸ਼ਨ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਇਸ ਦੌਰਾਨ ਕਈ ਸਵਾਲਾਂ ਦੇ ਦਿਲਚਸਪ ਜਵਾਬ ਦਿੱਤੇ। 


ਜ਼ਿਕਰਯੋਗ ਹੈ ਕਿ ਪਰਿਣੀਤੀ ਚੋਪੜਾ, ਸਾਇਨਾ ਨੇਹਵਾਲ ਦੀ ਫਿਲਮ 'ਤੇ ਕੰਮ ਕਰ ਰਹੀ ਹੈ ਅਤੇ ਇਸ ਫਿਲਮ ਲਈ ਕਾਫੀ ਟ੍ਰੇਨਿੰਗ ਵੀ ਲੈ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਾਇਨਾ ਵਰਗੀ ਟਾਪ ਕਲਾਸ ਪਲੇਅਰ ਦੇ ਸ਼ਾਟਸ ਦਾ ਮੁਕਾਬਲਾ ਕਰਨਾ ਉਸ ਲਈ ਮੁਸ਼ਕਲ ਹੈ। ਪਰਿਣੀਤੀ ਦੇ ਇਨ੍ਹਾਂ ਜਵਾਬਾਂ 'ਤੇ ਫੈਨਜ਼ ਨੇ ਬਹੁਤ ਪਿਆਰੇ-ਪਿਆਰੇ ਕੁਮੈਂਟਸ ਕੀਤੇ।


Tags: Parineeti ChopraKatrina KaifTwitterJabariya JodiSaina Nehwal BiopicGirl On The Train

Edited By

Sunita

Sunita is News Editor at Jagbani.