FacebookTwitterg+Mail

'ਭਾਰਤ' ਨੇ ਉਡਾਈ ਕੈਟਰੀਨਾ ਦੀ ਨੀਂਦ, ਖੁਦ ਕੀਤਾ ਖੁਲਾਸਾ

katrina kaif is so excited for releasing her most awaited film bharat
03 June, 2019 09:17:14 AM

ਮੁੰਬਈ(ਬਿਊਰੋ)— ਐਕਟਰ ਸਲਮਾਨ ਖਾਨ ਤੇ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਪੰਜ ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕੈਟਰੀਨਾ ਦੀ ਨੀਂਦ ਉੱਡੀ ਹੋਈ ਹੈ। ਕੈਟਰੀਨਾ ਨੇ ਸ਼ਨੀਵਾਰ ਨੂੰ ਜੀਕਿਊ 100 ਬੈਸਟ ਡ੍ਰੈਸਡ 2019 ਐਵਾਰਡਜ਼ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਕਿਹਾ,''ਮੈਂ ਰਾਤ ਨੂੰ ਸੌਂ ਨਹੀਂ ਪਾ ਰਹੀ। ਕੈਟਰੀਨਾ ਨੇ ਕਿਹਾ ਕਿ 'ਭਾਰਤ' ਦੀ ਰਿਲੀਜ਼ ਨੂੰ ਲੈ ਕੇ ਉਹ ਇੰਨੀ ਰੌਮਾਂਚਿਤ ਹੈ ਕਿ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਦੀ ਉਡੀਕ ਨਹੀਂ ਕਰ ਸਕਦੀ।
Punjabi Bollywood Tadka
ਫਿਲਮ ਜਿਸ ਤਰ੍ਹਾਂ ਨਾਲ ਬਣ ਕੇ ਸਾਹਮਣੇ ਆਈ ਹੈ ਉਸ ਤੋਂ ਉਹ ਬੇਹੱਦ ਖੁਸ਼ ਹੈ।'' ਕੈਟਰੀਨਾ ਕੈਫ ਦੀ ਅਗਲੀ ਫਿਲਮ 'ਸੂਰੀਆਵੰਸ਼ੀ' ਹੈ। ਰੋਹਿਤ ਸ਼ੈਟੀ ਦੀ ਇਸ ਫਿਲਮ 'ਚ ਉਹ ਲੰਬੇ ਸਮੇਂ ਬਾਅਦ ਅਕਸ਼ੈ ਕੁਮਾਰ ਨਾਲ ਕੰਮ ਕਰੇਗੀ। 'ਭਾਰਤ' ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ।


Tags: Katrina KaifBharatSalman Khan

About The Author

manju bala

manju bala is content editor at Punjab Kesari