FacebookTwitterg+Mail

ਕੈਟਰੀਨਾ ਨੂੰ ਬੈਸਟ ਐਡਵਾਈਜ਼ਰ ਮੰਨਦੀ ਹੈ ਪਰਿਣੀਤੀ

katrina kaif is the best adviser says parineeti chopra in a twitter chat session
08 July, 2019 09:38:23 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਆਪਣੇ ਫੈਨਜ਼ ਨੂੰ ਇਕ ਬੇਹੱਤ ਪਿਆਰਾ ਸਰਪ੍ਰਾਈਜ਼ ਦਿੱਤਾ ਹੈ। ਪਰਿਣੀਤੀ ਨੇ ਫੈਨਜ਼ ਲਈ ਆਪਣੇ ਟਵਿਟਰ 'ਤੇ 'ਆਸਕ ਪਰਿਣੀਤੀ ਦਿ ਸੈਸ਼ਨ' ਰੱਖਿਆ ਹੈ। ਇਸ 'ਚ ਫੈਨਜ਼ ਨੇ ਪਰਿਣੀਤੀ ਤੋਂ ਕਦੇ ਉਨ੍ਹਾਂ ਦੀ ਫਿਲਮ ਤਾਂ ਕਦੇ ਉਨ੍ਹਾਂ ਦੀ ਲਾਈਫ ਬਾਰੇ ਸਵਾਲ ਕੀਤੇ। ਸੈਸ਼ਨ ਦੌਰਾਨ ਇਕ ਫੈਨ ਨੇ ਪਰਿਣੀਤੀ ਤੋਂ ਕੈਟਰੀਨਾ ਕੈਫਨ ਬਾਰੇ ਸਵਾਲ ਪੁੱਛਿਆ, ਜਿੱਥੇ ਉਸ ਨੇ ਇਕ ਹੀ ਸ਼ਬਦ 'ਚ ਜਵਾਬ ਦੇਣਾ ਸੀ ਪਰ ਪਰਿਣੀਤੀ ਇਸ ਜਵਾਬ ਇਕ ਸ਼ਬਦ 'ਚ ਨਾ ਦੇ ਸਕੀ।

Punjabi Bollywood Tadka
ਪਰਿਣੀਤੀ ਨੇ ਕਿਹਾ ਕਿ ਕੈਟਰੀਨਾ ਕੈਫ ਇਕ ਬੈਸਟ ਐਡਵਾਈਜ਼ਰ ਹੈ। ਕੈਟਰੀਨਾ ਕੋਲ ਵਰਲਡ ਦੀ ਬੈਸਟ ਐਡਵਾਈਜ਼ ਹੁੰਦੀ ਹੈ, ਨਾਲ ਹੀ ਉਹ ਹਮੇਸ਼ਾ ਸਾਰਿਆਂ ਨੂੰ ਚੰਗਾ ਹੀ ਦੇਖਦੀ ਹੈ। ਇਕ ਸਵਾਲ ਦੇ ਜਵਾਬ 'ਚ ਪਰਿਣੀਤੀ ਨੇ ਕਿਹਾ ਕਿ ਚੰਗੀ ਸਕ੍ਰਿਪਟ ਮਿਲਣ 'ਤੇ ਹੀ ਉਹ ਸ਼ਾਹਿਦ ਕਪੂਰ ਨਾਲ ਕੰਮ ਕਰੇਗੀ। ਪਰਿਣੀਤੀ ਚੋਪੜਾ ਦਰਅਸਲ ਮੁੰਬਈ ਦੇ ਟਰੈਫਿਕ 'ਚ ਫਸ ਗਈ ਸੀ ਤੇ ਉਸ ਨੇ ਇਹ ਸਵਾਲਾਂ-ਜਵਾਬਾਂ ਦਾ ਸੈਸ਼ਨ ਕਰਨ ਦਾ ਫੈਸਲਾ ਕੀਤਾ ਸੀ। ਉਸ ਨੇ ਇਸ ਦੌਰਾਨ ਕਈ ਸਵਾਲਾਂ ਦੇ ਦਿਲਚਸਪ ਜਵਾਬ ਦਿੱਤੇ।


Tags: Katrina KaifParineeti ChopraTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari