ਮੁੰਬਈ(ਬਿਊਰੋ)- ਬਾਲੀਵੁਡ ਦਾ ‘ਆਸਕਰ’ ਕਿਹਾ ਜਾਣ ਵਾਲਾ ਆਈਫਾ ਐਵਾਰਡਜ਼ ਯਾਨੀ ‘ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ’ ਦਾ ਆਯੋਜਨ ਇਸ ਸਾਲ ਮਾਇਆਨਗਰੀ ਮੁੰਬਈ ’ਚ ਕੀਤਾ ਜਾ ਰਿਹਾ ਹੈ। ਆਈਫਾ ਆਵਾਰਡਜ਼ ਦੇ ਆਗਾਜ਼ ਤੋਂ ਪਹਿਲਾਂ ਸੋਮਵਾਰ ਰਾਤ ‘ਆਈਫਾ ਰਾਕਸ 2019’ ਦਾ ਆਯੋਜਨ ਕੀਤਾ ਗਿਆ। ਇਸ ਖਾਸ ਮੌਕੇ ’ਤੇ ਅਦਾਕਾਰਾ ਕੈਟਰੀਨਾ ਕੈਫ, ਰਾਧਿਕਾ ਆਪਟੇ, ਵਿੱਕੀ ਕੌਸ਼ਲ, ਰਕੁਲ ਪ੍ਰੀਤ ਸਿੰਘ, ਰਿਚਾ ਚੱਢਾ, ਅਰਜੁਨ ਰਾਮਪਾਲ, ਅਲੀ ਫਜ਼ਲ ਸਮੇਤ ਕਈ ਵੱਡੇ ਸਿਤਾਰਿਆਂ ਨੇ ਇਸ ਇਵੈਂਟ ’ਚ ਸ਼ਿਰਕਤ ਕੀਤੀ। ਦੱਸ ਦੇਈਏ ਕਿ 18 ਸਤੰਬਰ ‘ਆਈਫਾ ਐਵਾਰਡਜ਼ 2019’ ਦਾ ਆਯੋਜਨ ਹੋਣ ਵਾਲਾ ਹੈ। ਆਈਫਾ ਐਵਾਰਡਜ਼ ਤੋਂ ਪਹਿਲਾਂ ਆਈਫਾ ਰਾਕਸ ਦਾ ਆਯੋਜਨ ਕੀਤਾ ਗਿਆ। ਆਈਫਾ ਰਾਕਸ ’ਚ ਫ਼ੈਸ਼ਨ, ਸੰਗੀਤ ਅਤੇ ਡਾਂਸ ਫੀਲਡ ਨਾਲ ਜੁੜੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਇਸ ਖਾਸ ਇਵੈਂਟ ’ਚ ਕੁਣਾਲ ਰਾਵਲ, ਸ਼ਾਤੰਨੁ ਐਂਡ ਨਿਖਿਲ ਸਮੇਤ ਕਈ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਨੇ ਆਪਣੇ ਡਿਜ਼ਾਇਨ ਪੇਸ਼ ਕੀਤੇ। ਇਸ ਦੌਰਾਨ ਕੈਟਰੀਨਾ ਕੈਫ ਰੈੱਡ ਕਲਰ ਦੀ ਡਰੈੱਸ ’ਚ ਕਾਫੀ ਖੂਬਸੂਰਤ ਦਿਸੀ। ਰਾਧਿਕਾ ਆਪਟੇ ਸਿਲਵਰ ਡਰੈੱਸ ’ਚ ਕਾਫੀ ਗਲੈਮਰਸ ਦਿਸੀ। ਵਿੱਕੀ ਕੌਸ਼ਲ ਬਲੈਕ ਕਲਰ ਦੇ ਕੋਟ-ਪੈਂਟ ’ਚ ਪਹੁੰਚੇ।