FacebookTwitterg+Mail

ਕੈਟਰੀਨਾ ਨੇ ਸਲਮਾਨ ਨੂੰ ਕੀਤਾ ਵਿਆਹ ਲਈ ਪ੍ਰਪੋਜ਼, ਵੀਡੀਓ ਹੋਈ ਵਾਇਰਲ

katrina kaif s marriage proposal gets salman khan choking
25 May, 2019 05:57:39 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਜੋੜੀ ਸੁਪਰਹਿੱਟ ਹੈ। ਹੁਣ ਤਾਂ ਕੈਟਰੀਨਾ ਨੇ ਸਲਮਾਨ ਨੂੰ ਵਿਆਹ ਲਈ ਪ੍ਰੋਪਜ਼ ਵੀ ਕਰ ਦਿੱਤਾ ਹੈ ਪਰ ਇਹ ਕੀ ਸਲਮਾਨ ਵਿਆਹ ਦਾ ਨਾਂ ਸੁਣਦੇ ਹੀ ਕਿਵੇਂ ਦਾ ਰਿਐਕਸ਼ਨ ਦੇਣ ਲੱਗੇ। ਇਹ ਸਭ ਸਲਮਾਨ ਤੇ ਕੈਟਰੀਨਾ ਦੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ ਦੇ ਪ੍ਰਮੋਸ਼ਨ ਦੌਰਾਨ ਹੋਇਆ। ਬੀਤੇ ਦਿਨੀਂ ਫਿਲਮ 'ਭਾਰਤ' ਦਾ ਇਕ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ਨੂੰ ਅਲੀ ਅਬਾਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਕੈਟਰੀਨਾ ਕੈਫ ਸਲਮਾਨ ਨੂੰ ਆਖ ਰਹੀ ਹੈ ਕਿ 'ਮੇਰੇ ਵਿਆਹ ਦੀ ਉਮਰ ਹੋ ਗਈ ਹੈ ਤੇ ਤੂੰ ਮੈਨੂੰ ਵਧੀਆ ਲੱਗਦਾ ਹੈ। ਦੱਸੋ ਕਦੋ ਵਿਆਹ ਕਰਵਾਉਣਾ ਹੈ? ਵਿਆਹ ਦਾ ਨਾਂ ਸੁਣਦੇ ਹੀ ਸਲਮਾਨ ਖਾਨ ਰੀਲ ਲਾਈਫ 'ਚ ਉਹੀ ਰਿਐਕਸ਼ਨ ਦੇ ਰਹੇ ਹਨ, ਜੋ ਉਹ ਅਸਲ ਲਾਈਫ 'ਚ ਦਿੰਦੇ ਹਨ।

ਦੱਸਣਯੋਗ ਹੈ ਕਿ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ 'ਭਾਰਤ' 5 ਜੂਨ ਨੂੰ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਸਲਮਾਨ ਤੇ ਕੈਟਰੀਨਾ ਤੋਂ ਇਲਾਵਾ ਇਸ ਫਿਲਮ 'ਚ ਦਿਸ਼ਾ ਪਟਾਨੀ, ਨੋਰਾ ਫਤੇਹੀ, ਤੱਬੂ ਤੇ ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ। 


Tags: Katrina KaifMarriage ProposalSalman KhanPromoVideoBharatAli Abbas Zafar

Edited By

Sunita

Sunita is News Editor at Jagbani.