ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਨੂੰ ਲੈ ਕੇ ਸੁਰਖੀਆਂ 'ਚ ਹੈ। ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਕੈਟਰੀਨਾ ਸੋਸ਼ਲ ਮੀਡੀਆ ਦਾ ਸਹਾਰਾ ਵੀ ਲੈ ਰਹੀ ਹੈ। ਉਸ ਨੇ ਇੰਸਟਾ 'ਤੇ ਕਈ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲ ਹੀ 'ਚ ਇੰਸਟਾ 'ਤੇ ਆਈ ਕੈਟਰੀਨਾ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੀ ਹੈ ਪਰ ਇਨ੍ਹਾਂ ਤਸਵੀਰਾਂ 'ਚ ਸਭ ਤੋਂ ਜ਼ਿਆਦਾ ਚਰਚਾ ਕੈਟਰੀਨਾ ਤੇ ਉਸ ਦੀ ਭੈਣ ਇਸਾਬੇਲ ਕੈਫ ਦੀ ਤਸਵੀਰ ਦੀ ਹੋ ਰਹੀ ਹੈ। ਹਾਲ ਹੀ 'ਚ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਉਸ ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਤਸਵੀਰ 'ਚ ਕੈਟਰੀਨਾ ਤੇ ਉਸ ਦੀ ਭੈਣ ਇਸਾਬੇਲ ਕੈਫ ਮੋਬਾਇਲ 'ਚ ਕੁਝ ਦੇਖਦੀਆਂ ਨਜ਼ਰ ਆ ਰਹੀਆਂ ਹਨ। ਦੱਸਣਯੋਗ ਹੈ ਕਿ ਕੈਟਰੀਨਾ ਦੀ ਭੈਣ ਇਸਾਬੇਲ ਵੀ ਬਤੌਰ ਅਭਿਨੇਤਰੀ ਬਾਲੀਵੁੱਡ 'ਚ ਐਂਟਰੀ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ 31 ਸਾਲ ਦੀ ਇਸਾਬੇਲ ਦੀ ਕੈਨੇਡੀਅਨ ਫਿਲਮ ਡਾ. ਕੈਬੀ ਨੂੰ ਪ੍ਰੋਡਿਊਸ ਸਲਮਾਨ ਖਾਨ ਨੇ ਕੀਤਾ ਸੀ।