FacebookTwitterg+Mail

ਮਹੇਸ਼ ਬਾਬੂ ਨਾਲ ਹੁਣ 'ਬਾਰਬੀ ਗਰਲ' ਦੀ ਬਣੇਗੀ ਜੋੜੀ

katrina kaif to team up with superstar mahesh babu
13 January, 2019 09:02:32 AM

ਮੁੰਬਈ (ਬਿਊਰੋ) — ਬਾਲੀਵੁੱਡ ਬਾਰਬੀ ਗਰਲ ਕੈਟਰੀਨਾ ਕੈਫ ਦੱਖਣ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਮਹੇਸ਼ ਬਾਬੂ ਨਾਲ ਜੋੜੀ ਬਣਾਉਂਦੀ ਨਜ਼ਰ ਆ ਸਕਦੀ ਹੈ। ਕੈਟਰੀਨਾ ਕੈਫ ਇਨ੍ਹੀਂ ਦਿਨੀਂ ਸਲਮਾਨ ਖਾਨ ਨਾਲ ਫਿਲਮ 'ਭਾਰਤ' 'ਚ ਕੰਮ ਕਰ ਰਹੀ ਹੈ। ਉਹ ਦੱਖਣ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਮਹੇਸ਼ ਬਾਬੂ ਨਾਲ ਫਿਲਮ ਕਰ ਸਕਦੀ ਹੈ। ਮਹੇਸ਼ ਬਾਬੂ ਇਨ੍ਹੀਂ ਦਿਨੀਂ 'ਮਹਾਰਿਸ਼ੀ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਹ ਫਿਲਮ ਅਪ੍ਰੈਲ 'ਚ ਰਿਲੀਜ਼ ਹੋਣ ਵਾਲੀ ਹੈ। ਮਹੇਸ਼ ਬਾਬੂ ਨਿਰਦੇਸ਼ਕ ਸੁਕੁਮਾਰ ਦੇ ਨਾਲ ਇਕ ਹੋਰ ਫਿਲਮ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। 


ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਅਜੇ ਸਕ੍ਰਿਪਟਿੰਗ ਸਟੇਜ 'ਤੇ ਹੈ ਅਤੇ ਫਿਲਮ ਦੀ ਕਾਸਟਿੰਗ ਤੈਅ ਕਰਨ ਦੀ ਕਾਰਵਾਈ ਅਜੇ ਜਾਰੀ ਹੈ। ਇਸ ਫਿਲਮ 'ਚ ਮਹੇਸ਼ ਬਾਬੂ ਦੇ ਆਪੋਜ਼ਿਟ ਕੈਟਰੀਨਾ ਕੈਫ ਨੂੰ ਕਾਸਟ ਕਰਨ ਤਿਆਰੀ ਚਲ ਰਹੀ ਹੈ। ਫਿਲਮ ਮੇਕਰਸ ਨੇ ਕੈਟਰੀਨਾ ਨੂੰ ਆਖਿਰ ਅਪਰੋਚ ਕਰਨ ਦਾ ਮਨ ਬਣਾ ਲਿਆ ਹੈ। ਜੇਕਰ ਕੈਟਰੀਨਾ ਨੇ ਫਿਲਮ ਮੇਕਰਸ ਦੇ ਇਸ ਪ੍ਰਾਜੈਕਟ ਲਈ ਹਾਮੀ ਭਰ ਦਿੱਤੀ ਤਾਂ ਇਹ ਉਸ ਦੇ ਕਰੀਅਰ ਦੀ ਤੀਸਰੀ ਤੇਲਗੂ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਕੈਟ ਨੇ ਵੈਂਕਟੇਸ਼ ਦੁਗੂਬਾਤੀ ਨਾਲ 'ਮਾਲਿਸਵਰੀ' ਅਤੇ ਨੰਦਾਮੁਰੀ ਬਾਲਕ੍ਰਿਸ਼ਣਾ ਦੇ ਨਾਲ 'ਅੱਲਾਰੀ ਪਿੱਦੁਗੂ' ਨਾ ਦੀਆਂ ਫਿਲਮਾਂ ਕੀਤੀਆਂ ਹਨ।


Tags: Katrina Kaif Mahesh Babu Sukumar Alia Abbas Zafar Bharat Salman Khan Disha Patani Tabu Sunil Grover Aasif Sheikh

Edited By

Sunita

Sunita is News Editor at Jagbani.