ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਕੁਝ ਦਿਨ ਪਹਿਲਾਂ ਮਾਲਦੀਵ 'ਚ ਇਕ ਫੋਟੋਸ਼ੂਟ ਲਈ ਪਹੁੰਚੀ ਸੀ। ਉਥੋਂ ਦੀਆਂ ਕੁਝ ਤਸਵੀਰਾਂ ਕੈਟਰੀਨਾ ਨੇ ਸ਼ੇਅਰ ਕੀਤੀਆਂ ਸਨ। ਆਪਣੀ ਫਿਲਮ 'ਜੱਗਾ ਜਾਸੂਸ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਕੈਟਰੀਨਾ ਕੈਫ ਨੇ ਪਾਣੀ ਅੰਦਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਕੈਟਰੀਨਾ ਨੇ ਆਪਣੇ ਜਨਮਦਿਨ 'ਤੇ ਫੇਸਬੁੱਕ ਚਲਾਉਣੀ ਸ਼ੁਰੂ ਕੀਤੀ ਸੀ। ਉਦੋਂ ਤੋਂ ਉਹ ਆਪਣੀਆਂ ਖਾਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਨਵੀਆਂ ਤਸਵੀਰਾਂ 'ਚ ਕੈਟਰੀਨਾ ਬੇਹੱਦ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਅੱਗੇ ਕਲਿਕ ਕਰਕੇ ਤੁਸੀਂ ਵੀ ਦੇਖੋ ਕੈਟਰੀਨਾ ਦੀਆਂ ਤਸਵੀਰਾਂ।