FacebookTwitterg+Mail

ਸੈਲਫੀ ਲੈਣ ਲਈ ਕੈਟਰੀਨਾ ਦੇ ਪਿੱਛੇ ਭੱਜੇ ਫੈਨਜ਼, ਅਦਾਕਾਰਾ ਨੂੰ ਆਇਆ ਗੁੱਸਾ

katrina kaif viral video
02 July, 2019 02:51:12 PM

ਮੁੰਬਈ(ਬਿਊਰੋ)- ਹਾਲ ਹੀ 'ਚ ਕੈਟਰੀਨਾ ਕੈਫ ਦਿੱਲੀ ਏਅਰਪੋਰਟ 'ਤੇ ਸਪਾਟ ਹੋਈ। ਇੱਥੇਂ ਕੈਟਰੀਨਾ ਆਪਣੀ ਬਾਡੀਗਾਰਡ ਨਾਲ ਸੀ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਨੂੰ ਏਅਰਪੋਰਟ 'ਤੇ ਦੇਖਦੇ ਹੀ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲੈਂਦੇ ਹਨ ਅਤੇ ਸੈਲਫੀ ਲੈਂਦੇ-ਲੈਂਦੇ ਉਨ੍ਹਾਂ ਦੇ ਕਾਫੀ ਨੇੜੇ ਪਹੁੰਚ ਜਾਂਦੇ ਹਨ। ਇਸੇ ਦੌਰਾਨ ਕੈਟਰੀਨਾ ਕੈਫ ਫੈਨਜ਼ 'ਤੇ ਭੜਕਦੀ ਹੈ। ਕੈਟਰੀਨਾ ਨੇ ਫੈਨਜ਼ ਨੂੰ ਉਂਗਲੀ ਦਿਖਾਉਂਦੇ ਹੋਏ ਕਿਹਾ,''ਆਰਾਮ ਸੇ, ਵਹਾਂ ਸੇ ਕਰੋ।'' ਇਸ ਸਭ ਤੋਂ ਬਾਅਦ ਵੀ ਫੈਨਜ਼ ਨਾ ਮੰਨੇ। ਇਕ ਫੈਨ ਦੀ ਤਾਂ ਬਾਡੀਗਾਰਡ ਨਾਲ ਧੱਕਾ-ਮੁੱਕੀ ਵੀ ਹੋ ਗਈ। ਇਸ ਵਾਇਰਲ ਵੀਡੀਓ ਨੂੰ ਦੇਖ ਯੂਜ਼ਰਸ ਕੈਟਰੀਨਾ ਕੈਫ ਨੂੰ ਸਪੋਰਟ ਕਰ ਰਹੇ ਹਨ।


ਇਕ ਯੂਜ਼ਰ ਨੇ ਲਿਖਿਆ,''ਆਪਣੇ ਫੇਵਰੇਟ ਸਟਾਰ ਨੂੰ ਦੇਖ ਕੇ ਉਤਸ਼ਾਹਿਤ ਹੋਣਾ ਲਾਜ਼ਮੀ ਹੈ। ਪਰ ਸੈਲਫੀ ਲਈ ਉਸ 'ਤੇ ਅਟੈਕ ਕਰ ਦੇਣਾ ਵੀ ਠੀਕ ਨਹੀਂ। ਕੈਟਰੀਨਾ ਨੇ ਇਸ ਪਰਿਸਥਿਤੀ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ।'' ਇਕ ਹੋਰ ਨੇ ਲਿਖਿਆ,''ਉਹ ਵੀ ਇਕ ਇਨਸਾਨ ਹੈ। ਉਸ ਦੀ ਵੀ ਆਪਣੀ ਪ੍ਰਾਈਵੇਸੀ ਹੈ। ਸਾਨੂੰ ਉਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ।'' ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਟਰੀਨਾ ਭੀੜ 'ਚ ਫਸੀ ਹੋਵੇ। 'ਤੀਸ ਮਾਰ ਖਾਂ' ਦੇ ਪ੍ਰਮੋਸ਼ਨ ਦੌਰਾਨ ਵੀ ਕੈਟਰੀਨਾ ਭੀੜ 'ਚ ਫਸ ਗਈ ਸੀ। ਜੇਕਰ ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੂਰਆਵੰਸ਼ੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਅਕਸ਼ੈ ਕੁਮਾਰ ਨਜ਼ਰ ਆਉਣਗੇ।


Tags: Katrina KaifViral VideoSooryavanshiBollywood celebrity News in Punjabi ਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari