FacebookTwitterg+Mail

ਅਮਰੀਕੀ ਕਾਮੇਡੀਅਨ ਕੈਟ ਵਿਲੀਅਮਸ ਗ੍ਰਿਫਤਾਰ

katt williams
09 October, 2018 01:11:55 PM

ਲਾਸ ਏਂਜਲਸ (ਬਿਊਰੋ)— ਕਾਮੇਡੀਅਨ ਕੈਟ ਵਿਲੀਅਮਸ ਨੂੰ ਕਿਰਾਏ 'ਤੇ ਸੱਦੇ ਚਾਲਕ 'ਤੇ ਹਮਲਾ ਕਰਨ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ। ਹਾਲੀਵੁੱਡ ਰਿਪੋਰਟਰ ਮੁਤਾਬਕ ਵਿਲੀਅਮਸ ਦਾ ਚਾਲਕ ਨਾਲ ਉਸ ਸਮੇਂ ਝਗੜਾ ਹੋ ਗਿਆ ਜਦੋਂ ਉਹ (ਚਾਲਕ) ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੁੱਤੇ ਨੂੰ ਪੋਰਟਲੈਂਡ ਹਵਾਈ ਅੱਡੇ ਤੋਂ ਪੇਸ਼ਕਾਰੀ ਲਈ ਸ਼ਹਿਰ ਲਿਜਾ ਰਿਹਾ ਸੀ

ਦੱਸਣਯੋਗ ਹੈ ਕਿ ਕਾਮੇਡੀਅਨ ਵਿਲੀਅਮਸ ਨਿਕ ਕੈਨਨ ਦੇ 'ਵਾਈਲਡ ਐਨ ਆਊਟ' ਵਿਚ ਪੇਸ਼ਕਾਰੀ ਦੇਣ ਲਈ ਪੋਰਟਲੈਂਡ ਪਹੁੰਚੇ ਸਨ। ਪੋਰਟਲੈਂਡ ਪੁਲਸ ਨੇ ਕਿਹਾ ਕਿ ਚਾਲਕ ਦੇ ਚਿਹਰੇ 'ਤੇ ਸੋਜ ਅਤੇ ਕੱਟਣ ਦੇ ਨਿਸ਼ਾਨ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tags: Katt Williams Wild N Out Arrest Airport Perform American comedian

Edited By

Kapil Kumar

Kapil Kumar is News Editor at Jagbani.