FacebookTwitterg+Mail

ਪ੍ਰਭਾਸ ਤੋਂ ਬਾਅਦ ਮੈਡਮ ਤੁਸਾਦ 'ਚ ਲੱਗੇਗਾ 'ਕਟੱਪਾ' ਦਾ ਵੈਕਸ ਸਟੈਚੂ

kattappa wax statue in madame tussauds
12 March, 2018 05:17:55 PM

ਮੁੰਬਈ(ਬਿਊਰੋ)— 28 ਅਪ੍ਰੈਲ 2017 'ਚ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਬਾਹੂਬਲੀ 2' ਹੁਣ ਤੱਕ ਸੁਰਖੀਆਂ 'ਚ ਬਣੀ ਹੋਈ ਹੈ। ਨਵਾਂ ਅਪਡੇਟ ਹੈ ਕਿ ਪ੍ਰਭਾਸ ਤੋਂ ਬਾਅਦ ਕਟੱਪਾ ਭਾਵ ਸੱਤਿਆਰਾਜ ਦਾ ਵੈਕਸ ਸਟੈਚੂ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲਗਾਇਆ ਜਾਵੇਗਾ।

ਉਨ੍ਹਾਂ ਦੇ ਬੇਟੇ ਨੇ ਇਹ ਜਾਣਕਾਰੀ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਦੇ ਬਾਅਦ ਤੋਂ ਐਕਟਰ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।

ਮੀਡੀਆ ਰਿਪੋਰਟਸ ਮੁਤਾਬਕ ਫਿਲਮ ਦੇ ਅਹਿਮ ਕਿਰਦਾਰਾਂ 'ਚੋਂ ਇਕ 'ਕਟੱਪਾ' ਦਾ ਰੋਲ ਨਿਭਾਉਣ ਵਾਲੇ ਸੱਤਿਆਰਾਜ ਦਾ ਵੈਕਸ ਸਟੈਚੂ ਲਗਾਇਆ ਜਾਵੇਗਾ।

ਮਿਊਜ਼ੀਅਮ 'ਚ ਸੱਤਿਆਰਾਜ ਨੂੰ ਉਨ੍ਹਾਂ ਦੇ 'ਕਟੱਪਾ' ਵਾਲੇ ਕਿਰਦਾਰ 'ਚ ਦਿਖਾਇਆ ਜਾਵੇਗਾ।

ਮੈਡਮ ਤੁਸਾਦ 'ਚ ਪ੍ਰਭਾਸ ਤੋਂ ਬਾਅਦ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਸੱਤਿਆਰਾਜ ਸਾਊਥ ਫਿਲਮ ਇੰਡਸਟਰੀ ਦੇ ਦੂਜੇ ਐਕਟਰ ਬਣ ਗਏ ਹਨ, ਜਿਨ੍ਹਾਂ ਦਾ ਵੈਕਸ ਸਟੈਚੂ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗੇਗਾ।


Tags: KattappaBaahubali 2TwitterPrabhasSathyarajMadame Tussauds Wax Statue

Edited By

Chanda Verma

Chanda Verma is News Editor at Jagbani.