ਲਾਂਸ ਏਂਜਲਸ(ਬਿਊਰੋ)— ਹਾਲ ਹੀ 'ਚ ਅਮਰੀਕੀ ਆਈਡਲ ਦੀ ਜੱਜ ਗਾਇਕਾ ਕੈਟੀ ਪੇਰੀ ਨੇ ਸ਼ੋਅ ਦੌਰਾਨ ਇਕ ਟੀਨੇਜ ਨਾਂ ਦੇ ਲੜਕੇ ਨੂੰ ਸ਼ਰੇਆਮ ਕਿੱਸ ਕਰ ਦਿੱਤੀ। ਕਿੱਸ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਕੈਟੀ ਦੀ ਇਸ ਹਰਕਤ 'ਤੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਆਡੀਸ਼ਨ ਦੇਣ ਆਏ 19 ਸਾਲ ਦੇ ਬੇਂਜਾਮੀਨ ਗਲੇਜ਼ ਨੇ ਸ਼ੋਅ ਦੇ ਤਿੰਨੋਂ ਜੱਜ ਲਿਓਨੇਲ ਰਿਚੀ, ਲਯੂਕ ਬ੍ਰਾਯਨ ਤੇ ਪੇਰੀ ਨੂੰ ਦੱਸਿਆ ਕਿ ਉਸ ਨੇ ਕਦੇ ਕਿਸੇ ਨੂੰ ਕਿੱਸ ਨਹੀਂ ਕੀਤਾ।
ਇਹ ਸੁਣ ਕੇ ਪੇਰੀ ਨੇ ਉਸ ਨੂੰ ਆਪਣੇ ਕੋਲ ਸੱਦਿਆ ਤੇ ਉਸ ਨੂੰ ਗੱਲ 'ਤੇ ਕਿੱਸ ਕਰਨ ਨੂੰ ਕਿਹਾ। ਇਸੇ ਦੌਰਾਨ ਕੈਟੀ ਨੇ ਉਸ ਦੇ ਬੁੱਲ੍ਹਾਂ 'ਤੇ ਕਿੱਸ ਕਰ ਦਿੱਤੀ। ਇਕ ਵਿਅਕਤੀ ਨੇ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ''ਕਲਪਨਾ ਕਰੋ ਕਿ ਇਕ 33 ਸਾਲ ਦਾ ਮਰਦ ਆਡੀਸ਼ਨ ਦੇਣ ਆਈ 19 ਸਾਲ ਦੀ ਲੜਕੀ ਨੂੰ ਕੈਟੀ ਪੇਰੀ ਵਾਂਗ ਕਿੱਸ ਕਰ ਲੈਂਦਾ ਇਹ ਸਭ ਨੂੰ ਕਿੰਨਾ ਪਿਆਰਾ ਲੱਗਦਾ।''
ਇਕ ਹੋਰ ਯੂਜ਼ਰ ਨੇ ਕੁਮੈਂਟ ਕਰਦੇ ਲਿਖਿਆ, ''ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਕੈਟੀ ਪੇਰੀ ਨੇ ਲੜਕੇ ਨੂੰ ਜ਼ਬਰਦਸਤੀ ਕਿੱਸ ਕੀਤਾ ਹੈ। ਜੇਕਰ ਅਜਿਹੀ ਹਰਕਤ ਕਿਸੇ ਮੇਲ ਸੈਲੀਬ੍ਰਿਟੀ ਨੇ ਕਿਸੇ ਲੜਕੀ ਨਾਲ ਕੀਤੀ ਹੁੰਦੀ ਤਾਂ ਕੀ ਹੁੰਦਾ?''