FacebookTwitterg+Mail

ਛਤਰਪਤੀ ਸ਼ਿਵਾਜੀ ਮਹਾਰਾਜ ’ਤੇ ਉੱਠੇ ਵਿਵਾਦ ’ਤੇ ਅਮਿਤਾਭ ਨੇ ਮੰਗੀ ਮੁਆਫੀ

kaun banega crorepati 11
10 November, 2019 10:11:16 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਟਵੀਟ ਕਰਕੇ ਟੀ.ਵੀ. ਪ੍ਰੋਗਰਾਮ ‘ਕੌਣ ਬਣੇਗਾ ਕਰੋੜਪਤੀ’ ’ਚ ਇਕ ਸਵਾਲ ਪੁੱਛਣ ਦੌਰਾਨ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸਿਰਫ ਸ਼ਿਵਾ ਜੀ ਕਹਿਣ ’ਤੇ ਮੁਆਫੀ ਮੰਗੀ ਹੈ। ਬਿੱਗ ਬੀ ਨੇ ਟਵਿਟਰ ’ਤੇ ਲਿਖਿਆ,‘‘ ਨਿਰਾਦਰ ਦਾ ਕੋਈ ਇਰਾਦਾ ਨਹੀਂ ਸੀ। ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ।’’


ਇਹ ਹੈ ਮਾਮਲਾ

ਜ਼ਿਕਰਯੋਗ ਹੈ ਕਿ 6 ਨਵੰਬਰ ਨੂੰ ਪ੍ਰਸਾਰਿਤ ਐਪੀਸੋਡ ਵਿਚ ਮੁਕਾਬਲੇਬਾਜ਼ ਸ਼ਹੇਦਾ ਚੰਦਰਨ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਇਨ੍ਹਾਂ ਵਿਚੋਂ ਕਿਹੜਾ ਰਾਜਾ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸਮਕਾਲੀ ਹੈ? ਇਸ ਸਵਾਲ ਦੇ ਉੱਤਰ ਦੇ 4 ਬਦਲ ਮਹਾਰਾਣਾ ਪ੍ਰਤਾਪ, ਰਾਣਾ ਸਾਂਗਾ, ਮਹਾਰਾਜਾ ਰਣਜੀਤ ਸਿੰਘ ਤੇ ਸ਼ਿਵਾ ਜੀ ਦਿੱਤੇ ਗਏ ਸਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਵਰਗ ਨੇ ਨਾਰਾਜ਼ਗੀ ਜਤਾਈ ਸੀ।
Punjabi Bollywood Tadka


Tags: Kaun Banega Crorepati 11Amitabh BachchanChhatrapati Shivaji Maharaj

About The Author

manju bala

manju bala is content editor at Punjab Kesari