ਮੁੰਬਈ (ਬਿਊਰੋ) : ਦੇਸ਼ ਦੇ ਸਭ ਤੋਂ ਫੇਮਸ ਕਵਿੱਜ਼ ਰਿਐਲਟੀ ਸ਼ੋਅ 'ਕੌਨ ਬਨੇਗਾ ਕਰੋੜਪਤੀ 11' ਦੇ ਲੇਟੇਸਟ ਕਰਮਵੀਰ ਸਪੈਸ਼ਲ ਅਐਪੀਸੋਡ 'ਚ ਹੌਟ ਸੀਟ 'ਤੇ ਰੂਮਾ ਦੇਵੀ ਦੇ ਨਾਲ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਬਤੌਰ ਕੰਟੇਸਟੈਂਟ ਬੈਠੀ ਸੀ ਪਰ ਸੋਨਾਕਸ਼ੀ ਦੀ ਇਹ ਅਪੀਅਰੈਂਸ ਉਸ ਨੂੰ ਨੈਗੇਟਿਵ ਲਾਈਮਲਾਈਟ 'ਚ ਲੈ ਆਈ। ਸੋਨਾਕਸ਼ੀ ਇਸ ਦੌਰਾਨ ਰਾਮਾਇਣ ਨਾਲ ਜੁੜੇ ਬੇਹੱਦ ਆਸਾਨ ਸਵਾਲ ਦਾ ਜਵਾਬ ਵੀ ਨਹੀਂ ਦੇ ਸਕੀ।
ਸੋਨਾਕਸ਼ੀ ਸਾਹਮਣੇ ਸਵਾਲ ਆਇਆ ਕਿ ਰਾਮਾਇਣ ਮੁਤਾਬਕ ਹਨੂੰਮਾਨ ਕਿਸ ਦੇ ਲਈ ਸੰਜੀਵਨੀ ਦੀ ਬੂਟੀ ਲੈ ਕੇ ਆਏ ਸੀ? ਸ਼ੋਨਾਕਸ਼ੀ ਨੂੰ ਇਸ ਦਾ ਜਵਾਬ ਨਹੀਂ ਪਤਾ ਸੀ, ਜਿਸ ਤੋਂ ਬਾਅਦ ਉਸ ਨੇ ਲਾਈਫਲਾਈਨ ਦਾ ਇਸਤੇਮਾਲ ਕੀਤਾ ਅਤੇ ਐਕਸਪਰਟ ਐਡਵਾਈਜ਼ਰ ਦੀ ਮਦਦ ਨਾਲ ਉਸ ਨੇ ਸਹੀ ਜਵਾਬ ਦਿੱਤਾ। ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ।
ਦੱਸ ਦਈਏ ਕਿ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਵੀ ਕੁਝ ਹੈਰਾਨ ਜ਼ਰੂਰ ਨਜ਼ਰ ਆਏ, ਜਿਸ ਦਾ ਕਾਰਨ ਹੈ ਕਿ ਉਨ੍ਹਾਂ ਦੇ ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਰਾਮਾਇਣ ਦੇ ਆਧਾਰ 'ਤੇ ਹੀ ਹਨ। ਸੋਨਾਕਸ਼ੀ ਦੇ ਪਿਤਾ ਦਾ ਨਾਂ ਸ਼ਤਰੂਘਨ ਹੈ, ਜੋ ਰਾਮ ਦੇ ਭਰਾ ਸਨ, ਸੋਨਾਕਸ਼ੀ ਦੇ ਚਾਚਾ ਦਾ ਨਾਂ ਲਕਸ਼ਮਣ, ਭਰਤ ਹੈ ਅਤੇ ਉਸ ਦੇ ਭਰਾਵਾਂ ਦਾ ਨਾਂ ਲਵ-ਕੁਸ਼ ਹੈ। ਅਜਿਹੇ 'ਚ ਸੋਨਾਕਸ਼ੀ ਲਈ ਇਸ ਆਸਾਨ ਸਵਾਲ ਦਾ ਜਵਾਬ ਨਾ ਦੇਣਾ ਉਸ ਨੂੰ ਸੋਸ਼ਲ ਮੀਡੀਆ 'ਤੇ ਟਰੋਲਸ ਦੇ ਨਿਸ਼ਾਨੇ 'ਤੇ ਲੈ ਆਇਆ ਹੈ।