FacebookTwitterg+Mail

'ਕੇ. ਬੀ. ਸੀ.' 9 ਨੂੰ ਮਿਲਿਆ ਪਹਿਲਾ ਕਰੋੜਪਤੀ

kaun banega crorepati
30 September, 2017 01:36:22 PM

ਮੁੰਬਈ (ਬਿਊਰੋ) - ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਦੇ ਮਸ਼ਹੂਰ ਟੀ ਵੀ ਸ਼ੋਅ 'ਕੇ. ਬੀ. ਸੀ.' ਸੀਜ਼ਨ 9 ਨੂੰ ਅਨਾਮਿਕਾ ਮਜੂਮਦਾਰ ਦੇ ਰੂਪ ਵਿਚ ਪਹਿਲਾ ਕਰੋੜਪਤੀ ਮਿਲ ਗਿਆ ਹੈ। ਜਮਸ਼ੇਦਪੁਰ ਦੀ ਰਹਿਣ ਵਾਲੀ ਅਨਾਮਿਕਾ ਨੇ ਸ਼ੋਅ ਵਿਚ 1 ਕਰੋੜ ਰੁਪਏ ਦੀ ਰਕਮ ਜਿੱਤੀ ਹੈ।

Punjabi Bollywood Tadka

ਰਿਪੋਰਟ ਮੁਤਾਬਿਕ ਬੀਤੇ ਵੀਰਵਾਰ ਗੋਰੇਗਾਓਂ ਫਿਲਮਸਿਟੀ ਵਿਚ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋਈ। ਇਸ ਐਪੀਸੋਡ ਵਿਚ ਅਨਾਮਿਕਾ 7 ਕਰੋੜ ਰੁਪਏ ਦੇ ਸਵਾਲ ਤਕ ਪਹੁੰਚ ਗਈ ਸੀ ਪਰ ਉਸ ਨੇ ਜ਼ਿਆਦਾ ਰਿਸਕ ਨਾ ਲੈਂਦੇ ਹੋਏ ਕੁਵਿਟ ਕਰਨਾ ਹੀ ਠੀਕ ਸਮਝਿਆ ਅਤੇ ਇਕ ਕਰੋੜ ਦੀ ਰਕਮ ਆਪਣੇ ਨਾਂ ਕਰ ਲਈ।

Punjabi Bollywood Tadka

ਅਨਾਮਿਕਾ ਐਤਵਾਰ ਸ਼ਾਮ ਨੂੰ ਮੁੰਬਈ ਤੋਂ ਜਮਸ਼ੇਦਪੁਰ ਪਹੁੰਚੇਗੀ। ਅਨਾਮਿਕਾ ਮਜੂਮਦਾਰ ਦੋ ਬੱਚਿਆਂ ਦੀ ਮਾਂ ਹੈ। ਉਹ ਜਮਸ਼ੇਦਪੁਰ ਦੇ ਸਾਕਚੀ ਸਥਿਤ ਨਿਊ ਬਰਾਦਰੀ 'ਚ ਰਹਿੰਦੀ ਹੈ।

Punjabi Bollywood Tadka

ਪੇਸ਼ੇ ਤੋਂ ਸੋਸ਼ਲ ਵਰਕਰ ਅਨਾਮਿਕਾ 'ਫੇਥ ਇੰਨ ਇਡੀਆ' ਨਾਂ ਦੀ ਇਕ ਐਨ. ਜੀ. ਓ. ਚਲਾਉਂਦੀ ਹੈ। ਕੇ. ਬੀ. ਸੀ. 'ਚ ਜਿੱਤੀ 1 ਕਰੋੜ ਰੁਪਏ ਦੀ ਰਕਮ ਦਾ ਇਸਤੇਮਾਲ ਉਹ ਝਾਰਖੰਡ ਦੇ ਪੇਂਡੂ ਖੇਤਰਾਂ ਤੱਕ ਆਪਣੇ ਐਨ. ਜੀ. ਓ. ਦੀਆਂ ਸੇਵਾਵਾਂ ਪਹੁੰਚਾਉਣ 'ਚ ਕਰੇਗੀ।

Punjabi Bollywood TadkaPunjabi Bollywood Tadka


Tags: Amitabh Bachchan Kaun Banega Crorepati Jamshedpur animika TV Show