FacebookTwitterg+Mail

KBC 9 : 23 ਅਕਤੂਬਰ ਨੂੰ ਬੰਦ ਹੋਵੇਗਾ ਮਹਾਨਾਇਕ ਅਮਿਤਾਭ ਬੱਚਨ ਦਾ ਸ਼ੋਅ

kaun banega crorepati
14 October, 2017 08:38:28 PM

ਮੁੰਬਈ (ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਦਾ ਸ਼ੋਅ 'ਕੇ. ਬੀ. ਸੀ.' ਸੀਜ਼ਨ 9, 23 ਅਕਤੂਬਰ ਨੂੰ ਬੰਦ ਹੋਣ ਜਾ ਰਿਹਾ ਹੈ। ਮੀਡੀਆ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨੀ ਚੈਨਲ ਦੇ ਤਿੰਨ ਨਵੇਂ ਸ਼ੋਅ 'ਕੇ. ਬੀ. ਸੀ. 9' ਨੂੰ ਰਿਪਲੇਸ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ 'ਕੇ. ਬੀ. ਸੀ. 9' ਦੇ ਬੰਦ ਹੋਣ ਤੋਂ ਬਾਅਦ 'ਪਹਿਰੇਦਾਰ ਪਿਆ ਕੀ' ਸ਼ੋਅ ਦਾ ਸੀਕਵਲ 'ਰਿਸ਼ਤਾ ਲਿਖੇਗੇ ਹਮ ਨਿਆ' ਨਾਂ ਦਾ ਸ਼ੋਅ ਰਾਤ 9 ਵਜੇ ਟੈਲੀਕਾਸਟ ਹੋਵੇਗਾ। ਇਸ ਸੀਰੀਅਲ 'ਚ 'ਪਹਿਰੇਦਾਰ ਪਿਆ ਕੀ' ਦੀ ਸਟਾਰਕਾਸਟ ਨੂੰ ਹੀ ਰੱਖਿਆ ਗਿਆ ਹੈ। ਰਿਪੋਰਟ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਚੁੱੱਕੀ ਹੈ।
ਰਿਪੋਰਟ 'ਚ ਅੱਗੇ ਦੱਸਿਆ ਜਾ ਰਿਹਾ ਹੈ ਕਿ ਰਾਤ 9:30 ਵਜੇ  ਦੇ ਸਲਾਟ 'ਚ 'ਹਾਸਿਲ' ਸ਼ੋਅ ਨੂੰ ਟੈਲੀਕਾਸਟ ਕੀਤਾ ਜਾਵੇਗਾ। ਇਸ ਸ਼ੋਅ ਰਾਹੀ ਜ਼ਾਇਦ ਖਾਨ ਛੋਟੇ ਪਰਦੇ 'ਤੇ ਡੈਬਿਊ ਕਰਨ ਜਾ ਰਿਹਾ ਹੈ। ਇਹ ਸ਼ੋਅ 30 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰਾਤ 10 ਵਜੇ ਦੇ ਸਲਾਟ 'ਚ 'ਏਕ ਦੀਵਾਨਾ ਥਾ' ਸ਼ੋਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਸ਼ੋਅ 'ਚ ਡੋਨਲ ਬਿਸ਼ਟ, ਨਾਮਿਕ ਪਾਲ ਅਤੇ ਵਿਕਰਮ ਸਿੰਘ ਚੌਹਾਨ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦਾ 'ਕੇ. ਬੀ. ਸੀ. ' ਸੀਜ਼ਨ 9 ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਹੈ। ਇਹ ਸ਼ੋਅ ਸ਼ੁਰੂਆਤ ਤੋਂ ਹੀ ਟੀ. ਆਰ. ਪੀ. ਰੇਟਿੰਗ 'ਚ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ।


Tags: Kaun Banega Crorepati Amitabh Bachchan Replace TV Show Rishta Likhenge Hum Naya