FacebookTwitterg+Mail

'ਕੇ. ਬੀ. ਸੀ.' ਦੇ ਆਖਰੀ ਹਫਤੇ ਨੂੰ ਖਾਸ ਬਣਾਉਣਗੇ ਸਿਤਾਰੇ, ਰੋਬੋਟ ਵੀ ਹੋਵੇਗਾ ਸ਼ੋਅ ਦਾ ਹਿੱਸਾ

kaun banega crorepati
30 October, 2017 08:33:12 PM

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦਾ ਟੀ. ਵੀ. ਸ਼ੋਅ 'ਕੇ. ਬੀ. ਸੀ.' ਸੀਜ਼ਨ 9 ਪਹਿਲੇ ਹਫਤੇ ਤੋਂ ਹੀ ਟੀ. ਆਰ. ਪੀ. ਦੀ ਲਿਸਟ 'ਚ ਟਾਪ 'ਤੇ ਰਿਹਾ ਹੈ। ਇਹ ਸ਼ੋਅ ਜਿੰਨਾ ਖਾਸ ਅਮਿਤਾਭ ਲਈ ਹੈ ਉਸ ਤੋਂ ਵੀ ਜ਼ਿਆਦਾ ਖਾਸ ਇਸ 'ਚ ਆਉਣ ਵਾਲੇ ਮੁਕਾਬਲੇਬਾਜ਼ਾਂ ਲਈ ਹੈ। ਹੁਣ ਇਹ ਸੀਜ਼ਨ ਆਪਣੇ ਆਖਰੀ ਦਿਨਾਂ 'ਚ ਹੈ ਅਤੇ ਇਸ ਦੇ ਆਖਰੀ ਹਫਤੇ ਨੂੰ ਖਾਸ ਬਣਾਉਣ ਲਈ ਚੈਨਲ ਨੇ ਖਾਸ ਤਿਆਰੀਆਂ ਕੀਤੀਆਂ ਹਨ। ਸ਼ੋਅ ਦੇ ਆਖਰੀ ਐਪੀਸੋਡ ਦੇ ਸ਼ੈਡਿਊਲ 'ਚ ਬਦਲਾਵ ਕੀਤਾ ਗਿਆ ਹੈ। ਇਹ ਸ਼ੋਅ ਰਾਤ 9 ਵਜੇ ਦੀ ਜਗ੍ਹਾ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗ।
ਇਸ ਤੋਂ ਇਲਾਵਾ ਇਸ ਸ਼ੋਅ 'ਚ ਇਕ ਨਵਾਂ ਮੈਂਬਰ ਜੁੜਨ ਵਾਲਾ ਹੈ ਅਤੇ ਉਹ ਇਕ ਰੋਬੋਟ ਹੈ ਜਿਸਦਾ ਨਾਂ ਬੀਮੀ ਹੈ। ਇਸ ਸ਼ੋਅ 'ਚ ਇਹ ਵੀਡੀਓ-ਅ-ਫਰੈਂਡ ਲਈ ਇਸਤੇਮਾਲ ਕੀਤਾ ਜਾਵੇਗਾ। ਰੋਬਟ ਤੋਂ ਇਲਾਵਾ ਇਸ ਸ਼ੋਅ 'ਚ ਕਈ ਵੱਡੇ ਚਿਹਰੇ ਨਜ਼ਰ ਆਉਣਗੇ ਜਿਸ 'ਚ ਵਿਦਿਆ ਬਾਲਨ, ਵਿਰਾਟ ਕੋਹਲੀ, ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦਾ ਨਾਂ ਸ਼ਾਮਿਲ ਹੈ।
ਦੱਸਣਯੋਗ ਹੈ ਕਿ 'ਕੇ. ਬੀ. ਸੀ.' ਦਾ ਇਹ ਸੀਜ਼ਨ ਪਿਛਲੇ ਸੀਜ਼ਨ ਨਾਲੋਂ ਕਾਫੀ ਵੱਖਰਾ ਹੈ। ਇਸ ਵਾਰ ਸ਼ੋਅ ਦੇ ਸਪੈਸ਼ਲ ਸੈਗਮੈਂਟ 'ਚ 'ਨਈ ਚਾਹ, ਨਈ ਰਾਹ' ਦੇ ਤਹਿਤ ਕਈ ਸਮਾਜਿਕ ਕਾਰਜਕਾਰੀ ਦੇ ਬਾਰੇ 'ਚ ਲੋਕਾਂ ਨੂੰ ਪਤਾ ਲੱਗਿਆ ਹੈ। ਇਸ ਤੋਂ ਇਲਾਵਾ ਸ਼ੋਅ 'ਚ ਅਮਿਤਾਭ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ।


Tags: Amitabh Bachchan Kaun Banega Crorepati Robot Virat Kohli Vidya Balan TV Show