FacebookTwitterg+Mail

'ਕੇਬੀਸੀ 9' ਦੇ ਸੈੱਟ 'ਤੇ ਪਤੀ ਸਾਹਮਣੇ ਪਤਨੀ ਨੇ ਬਿੱਗ ਬੀ ਨਾਲ ਕੀਤਾ ਰੱਜ ਕੇ ਕੀਤਾ ਫਲਰਟ, ਕੀਤੀਆਂ ਫਲਾਇੰਗ Kisses

kaun banega crorepati 9
18 October, 2017 03:47:26 PM

ਮੁੰਬਈ(ਬਿਊਰੋ)— ਮਹਾਰਾਸ਼ਟਰ ਦੇ ਪੁਣੇ ਤੋਂ ਆਏ ਭਾਸਕਰ ਪਾਂਡੇ ਟੀ. ਵੀ. ਸ਼ੋਅ 'ਕੋਣ ਬਣੇਗਾ ਕਰੋੜਪਤੀ 9' ਦੇ ਧਨਤੇਰਸ ਸਪੈਸ਼ਲ ਐਪੀਸੋਡ 'ਚ ਫਾਲਟੈਸਟ ਗਾਇਕ ਫਰਸਟ ਦਾ ਸਹੀ ਜਵਾਬ ਦੇ ਹੌਟ ਸੀਟ ਤੱਕ ਪਹੁੰਚ ਗਿਆ। ਅਮਿਤਾਬ ਬੱਚਨ ਨੇ ਇਸ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਪਰ ਹੈਰਾਨੀ ਦੀ ਗੱਲ ਤਾਂ ਉਸ ਸਮੇਂ ਹੋਈ ਜਦੋਂ ਬਿੱਗ ਬੀ ਨੇ ਭਾਸਕਰ ਦੀ ਹੌਟ ਸੀਟ 'ਤੇ ਬੈਠਦੇ ਹੀ ਉਨ੍ਹਾਂ ਦੀ ਪਤਨੀ ਬਾਰੇ ਪੁੱਛਿਆ। ਅਸਲ 'ਚ ਭਾਸਕਰ ਦਾ ਨਾਂ ਲੈਂਦੇ ਹੀ ਉਨ੍ਹਾਂ ਦੀ ਫਲਾਇੰਗ ਕਿੱਸ ਦੇਣ ਲੱਗੀ।

Punjabi Bollywood Tadka

ਅਮਿਤਾਭ ਨੇ ਭਾਸਕਰ ਪਾਂਡੇ ਤੋਂ ਹੌਟ ਸੀਟ 'ਤੇ ਬੈਠਦੇ ਹੀ ਪੁੱਛਿਆ ਕਿ ਤੁਹਾਡੀ ਪਤਨੀ ਕਿਥੇ ਹੈ? ਪਹਿਲੇ ਤਾਂ ਭਾਸਕਰ ਨੂੰ ਕੋਈ ਸਮਝ ਨਹੀਂ ਲੱਗੀ ਪਰ ਜਦੋਂ ਦਰਸ਼ਕਾਂ 'ਚ ਬੈਠੇ ਲੋਕਾਂ 'ਚ ਆਪਣੀ ਪਤਨੀ ਨੂੰ ਲੱਭਣ ਲੱਗੇ। ਬਿੱਗ ਬੀ ਨੇ ਭਾਸਕਰ ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਉਸ ਦਾ ਨਾਂ ਲਿਆ ਪਤਨੀ ਨੇ ਸੀਟ 'ਤੇ ਬੈਠ ਕੇ ਫਲਾਇੰਗ ਕਿੱਸ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਤਨੀ ਦੀ ਉੱਛਲ ਉੱਛਲ ਕੇ ਫਲਾਇੰਗ ਕਿੱਸ ਕਰ ਰਹੀ ਸੀ। ਜਦੋਂ ਅਮਿਤਾਭ ਨੇ ਪੁੱਛਿਆ ਕਿ ਇਹ ਫਲਾਇੰਗ ਕਿੱਸ ਪਤੀ ਦੇ ਹੌਟ ਸੀਟ 'ਤੇ ਜਾਣ ਲਈ ਹੈ ਤਾਂ ਪਤਨੀ ਨੇ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਬਿੱਗ ਬੀ ਲਈ ਹੈ। ਅਮਿਤਾਭ ਆਨਕੈਮਰੇ ਅੱਗੇ ਹੀ ਸ਼ਰਮਾਉਣ ਲੱਗੇ। ਦੂਜੇ ਪਾਸੇ ਪਤੀ ਭਾਸਕਰ ਵੀ ਪਤਨੀ ਦੀ ਇਸ ਹਰਕਤ ਬਾਰੇ ਸੁਣ ਕੇ ਮੁਸਕਰਾਉਣ ਲੱਗੇ। ਅਮਿਤਾਭ ਨੇ ਭਾਸਕਰ ਦੀ ਪਤਨੀ ਨੂੰ ਕਿਹਾ ਕਿ ਉਹ ਅਜਿਹਾ ਫਲਰਟ ਦੇਖ ਕੇ ਮੈਨੂੰ ਘਰ 'ਚੋ ਕੁੱਟ ਪਵੇਗੀ। ਭਾਸਕਰ ਦੀ ਪਤਨੀ ਨੇ ਕਿਹਾ, ਇਸ ਹਰਕਤ ਲਈ ਮੈਨੂੰ ਵੀ ਆਪਣੇ ਪਤੀ ਤੋਂ ਕੁੱਟ ਪਵੇਗੀ। 'ਕੋਣ ਬਣੇਗੀ ਕਰੋੜਪਤੀ 9' ਦੇ ਧਨਤੇਰਸ ਸਪੈਸ਼ਲ ਇਸ ਐਪੀਸੋਡ 'ਚ ਪੁਣੇ ਦੇ ਆਨਲਾਈਨ ਸਟਾਕ ਮਾਰਕਟ ਟਰੇਡਰ ਭਾਸਕਰ ਪਾਂਡੇ ਦੀ ਪਤਨੀ ਨੇ ਬਿੱਗ ਬੀ ਨਾਲ ਸੈੱਟ 'ਤੇ ਫਲਰਟ ਕੀਤਾ ਤੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਖੁਦ ਅਮਿਤਾਭ ਬੱਚਨ ਵੀ ਉਸ ਵਿਆਹੁਤਾ ਮਹਿਲਾ ਦੇ ਵਿਵਹਾਰ ਨਾਲ ਦਿਲ ਖੋਲ੍ਹ ਕੇ ਹੱਸਣ ਲੱਗੇ।  


Tags: Kaun Banega Crorepati 9Amitabh BachchanBhaskar Pandeyਭਾਸਕਰ ਪਾਂਡੇਧਨਤੇਰਸ ਸਪੈਸ਼ਲ