FacebookTwitterg+Mail

KBC ਦੇ 18 ਸਵਾਲ, 16 ਸਵਾਲਾਂ ਦੇ ਗੇਮ ਸ਼ੋਅ 'ਚ ਇਸ ਵਾਰ ਹੋਣਗੀਆਂ ਇਹ ਨਵੀਆਂ ਗੱਲਾਂ

kaun banega crorepati
04 September, 2018 12:01:20 PM

ਮੁੰਬਈ (ਬਿਊਰੋ)— ਸਾਲ 2000 'ਚ ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੀ ਸ਼ੁਰੂਆਤ ਹੋਈ ਸੀ। ਇਕ ਅਜਿਹਾ ਸ਼ੋਅ ਜਿਸ ਨੇ ਆਮ ਵਿਅਕਤੀ ਨੂੰ ਖਾਸ ਤਾਂ ਬਣਾ ਹੀ ਦਿੱਤਾ, ਨਾਲ ਹੀ ਅਮਿਤਾਭ ਬੱਚਨ ਦੇ ਕਰੀਅਰ ਨੂੰ ਨਵਾਂ ਜੀਵਨਦਾਨ ਦਿੱਤਾ। ਸ਼ੋਅ 'ਚ ਪੁੱਛੇ ਗਏ ਸਿਰਫ 16 ਸਵਾਲਾਂ ਨੇ ਆਮ ਵਰਗ ਦੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ ਅਤੇ ਇਸ ਸ਼ੋਅ 'ਚ ਕਈ ਲੋਕ ਕਰੋੜਪਤੀ ਬਣੇ। 18 ਸਾਲਾਂ ਤੋਂ ਜਾਰੀ ਇਸ ਸ਼ੋਅ ਦੇ ਸਫਰ ਦਾ 10ਵਾਂ ਸੀਜ਼ਨ 3 ਸਤੰਬਰ ਰਾਤ 9 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਟੀ. ਵੀ. ਦੀ ਦੁਨੀਆ 'ਚ ਇਤਿਹਾਸ ਰੱਚ ਚੁੱਕੇ ਇਸ ਮਸ਼ਹੂਰ ਸ਼ੋਅ 'ਚ ਇਸ ਵਾਰ ਕੀ ਖਾਸ ਹੋਵੇਗਾ।


1. ਕਬ ਤੱਕ ਰੋਕੇਗੇ ਕੈਪੇਨ
'ਕਬ ਤੱਕ ਰੋਕੇਗੇ' ਸ਼ੋਅ ਦੇ ਨਵੇਂ ਸੀਜ਼ਨ ਦਾ ਪ੍ਰੋਮੋ ਹੀ ਸਲੋਗਨ ਨਾਲ ਸ਼ੁਰੂ ਹੋਇਆ, ਜੋ ਇਹ ਸਾਫ ਦੱਸ ਰਿਹਾ ਹੈ ਕਿ ਇਰਾਧੇ ਪੱਕੇ ਹੋਣ ਤਾਂ ਕੋਈ ਵੀ ਮੁਕਾਮ ਹਾਸਲ ਕਰਨਾ ਮੁਸ਼ਕਿਲ ਨਹੀਂ। ਕੇ. ਬੀ. ਸੀ. ਪਹਿਲਾਂ ਵੀ ਇਸ ਗੱਲ ਨੂੰ ਸਾਬਤ ਕਰ ਚੁੱਕਿਆ ਹੈ। ਇਹ ਵਜ੍ਹਾ ਹੈ ਕਿ ਸ਼ੋਅ 'ਚ ਉਨ੍ਹਾਂ ਮਹਿਲਾਵਾਂ ਨੂੰ ਵਧ ਤੋਂ ਵਧ ਲਿਆ ਜਾਵੇ ਜੋ ਪੜ੍ਹਾਈ ਛੱਡ ਕੇ ਘਰੇਲੂ ਮਹਿਲਾਵਾਂ ਬਣ ਚੁੱਕੀਆਂ ਹਨ ਪਰ ਉਨ੍ਹਾਂ ਅੰਦਰ ਹੁਨਰ ਅੱਜ ਵੀ ਬਾਕੀ ਹੈ।


2. ਸ਼ੋਅ 'ਚ ਹੋਵੇਗੀ ਇਕ ਬਨਾਵਟੀ ਦੁਨੀਆ
ਪਹਿਲੀ ਵਾਰ ਸ਼ੋਅ 'ਚ ਆਗਮੇਂਟੇਡ ਰਿਐਲਿਟੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਆਮ ਭਾਸ਼ਾ 'ਚ ਸਮਝੀਏ ਤਾਂ ਇਸ ਤਕਨੀਕ ਰਾਹੀਂ ਤੁਹਾਡੇ ਆਲੇ ਦੁਆਲੇ ਵਰਗਾ ਇਕ ਕੰਪਿਊਟਰ ਵਾਤਾਵਰਣ ਤਿਆਰ ਕੀਤਾ ਜਾਵੇਗਾ। ਤੁਹਾਡੇ ਆਲੇ ਦੁਆਲੇ ਦੀ ਦੁਨੀਆ ਨਾਲ ਇਕ ਹੋਰ ਬਨਾਵਟੀ ਦੁਨੀਆ ਨੂੰ ਜੋੜ ਕੇ ਇਕ ਵਰਚੁਅੱਲ ਸੀਨ ਤਿਆਰ ਕੀਤਾ ਜਾਵੇਗਾ, ਜੋ ਦੇਖਣ 'ਚ ਅਸਲ ਲਗਦਾ ਹੈ। ਉਸ ਸਮੇਂ ਤੁਸੀਂ ਅਸਲ ਦੁਨੀਆ ਅਤੇ ਬਨਾਵਟੀ ਦੁਨੀਆ 'ਚ ਫਰਕ ਨਹੀਂ ਦੱਸ ਸਕਦੇ ਹੋ। ਇਸ ਦੀਆਂ ਕਈ ਐਪਲੀਕੇਸ਼ਨਜ਼ ਪਲੇਅ ਸਟੋਰ 'ਤੇ ਉਪਲੱਬਧ ਹਨ। ਜੇਕਰ ਤੁਸੀਂ ਪਲੇਅ ਸਟੋਰ 'ਤੇ Augmented Reality ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਐਪਲੀਕੇਸ਼ਨ ਮਿਲ ਜਾਣਗੀਆਂ।


3. 'ਕੇ. ਬੀ. ਸੀ. ਕਰਮਵੀਰ
ਪਹਿਲੀ ਵਾਰ ਹਰ ਸ਼ੁੱਕਰਵਾਰ 'ਕੇ. ਬੀ. ਸੀ. ਕਰਮਵੀਰ' ਸੈਗਮੈਂਟ ਆਵੇਗਾ। ਇਸ 'ਚ ਅਜਿਹੇ ਲੋਕਾਂ ਦੀ ਕਹਾਣੀ ਦਿਖਾਈ ਜਾਵੇਗੀ ਜੋ ਸਮਾਜ 'ਚ ਆਪਣੇ ਨਵੇਂ ਕਦਮ ਨਾਲ ਸਕਾਰਾਤਮਕ ਬਦਲਾਅ ਲੈ ਕੇ ਆ ਰਹੇ ਹਨ।


4. ਘਰ ਬੈਠੇ ਬਣ ਸਕਦੇ ਹੋ ਕਰੋੜਪਤੀ
ਕੇ. ਬੀ. ਸੀ. ਦੀ ਹੌਟ ਸੀਟ 'ਤੇ ਬੈਠੇ ਮੁਕਾਬਲੇਬਾਜ਼ ਦੀ ਤਰ੍ਹਾਂ ਘਰ ਬੈਠੇ ਲੋਕ ਵੀ ਗੇਮ ਸ਼ੋਅ ਦਾ ਹਿੱਸਾ ਬਣਨ ਸਕਦੇ ਹਨ। Sony LIV ਐਪ ਰਾਹੀਂ ਪ੍ਰਸ਼ੰਸਕ ਵੀ ਸਵਾਲਾਂ ਦੇ ਜਵਾਬ ਦੇ ਕੇ ਜਿੱਤ ਸਕਦੇ ਹਨ।


5. ਸ਼ੋਅ ਦੇ ਹੋਸਟ ਅਮਿਤਾਭ ਬੱਚਨ
ਸ਼ੋਅ 'ਚ ਹਰ ਸਾਲ ਦੀ ਤਰ੍ਹਾਂ ਅਮਿਤਾਭ ਬੱਚਨ ਹੋਸਟ ਹੋਣਗੇ। ਮੁਕਾਬਲੇਬਾਜ਼ ਕਈ ਵਾਰ ਕਹਿ ਚੁੱਕੇ ਹਨ ਗੇਮ ਭਾਵੇਂ ਜਿੱਤ ਜਾਈਏ ਜਾਂ ਹਾਰੀਏ, ਅਮਿਤਾਭ ਬੱਚਨ ਨੂੰ ਮਿਲਣਾ ਹੀ ਸ਼ੋਅ ਜਿੱਤਣ ਦੇ ਬਰਾਬਰ ਹੈ। ਇਹ ਵਜ੍ਹਾ ਹੈ ਕਿ ਸ਼ੋਅ 'ਚ ਅਮਿਤਾਭ ਬੱਚਨ ਦਾ ਬੋਲਿਆ ਗਿਆ ਹਰ ਇਕ ਵਾਕ ਡਾਇਲਾਗ ਹੈ। ਆਮ ਭਾਸ਼ਾ 'ਚ ਜਿਸ ਦੀ ਲੋਕ ਵਰਤੋਂ ਕਰਦੇ ਹਨ। ਜਿਵੇਂ ਲੋਕ ਕੀਆ ਜਾਏ, ਦੇਵੀਓ ਔਰ ਸਜਨੋਂ, ਕੰਪਿਊਟਰ ਜੀ।


Tags: Amitabh Bachchan Kaun Banega Crorepati Sony Liv App Lifeline Augmented Reality TV Show

Edited By

Kapil Kumar

Kapil Kumar is News Editor at Jagbani.