FacebookTwitterg+Mail

'ਕੌਣ ਬਣੇਗਾ ਕਰੋੜਪਤੀ' ਦੇ ਪਹਿਲੇ ਐਪੀਸੋਡ 'ਚ ਸੋਨੀਆ ਯਾਦਵ ਨੇ ਜਿੱਤੇ 12.50 ਲੱਖ

kaun banega crorepati
04 September, 2018 04:52:13 PM

ਮੁੰਬਈ(ਬਿਊਰੋ)— ਸਾਲ 2000 'ਚ ਸ਼ੁਰੂ ਹੋਏ 'ਕੌਣ ਬਣੇਗਾ ਕਰੋੜਪਤੀ' ਦਾ ਇਸ ਸਾਲ 10ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਅਮਿਤਾਭ ਬੱਚਨ ਇਸ ਵਾਰ ਵੀ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ। ਅਮਿਤਾਭ ਨੇ ਇਸ ਸ਼ੋਅ ਨਾਲ ਟੀ. ਵੀ. ਸ਼ੋਅ ਦੇ 18 ਸਾਲ ਪੂਰੇ ਕਰ ਲਏ ਹਨ। ਇਸ ਸੀਜ਼ਨ ਦੀ ਖਾਸ ਗੱਲ ਹੈ ਕਿ ਇਸ ਸ਼ੋਅ ਨੂੰ ਦੇਖਣ ਲਈ ਲੋਕਾਂ 'ਚ ਕਾਫੀ ਉਤਸੁਕਤਾ ਵੀ ਨਜ਼ਰ ਆ ਰਹੀ ਹੈ। 'ਕੇਬੀਸੀ' ਸ਼ੋਅ ਦਾ ਪਹਿਲੇ ਸੀਜ਼ਨ ਦਾ ਪਹਿਲਾ ਐਪੀਸੋਡ ਵੀ 3 ਸਤੰਬਰ ਨੂੰ ਆਨ-ਏਅਰ ਕੀਤਾ ਗਿਆ ਸੀ। ਬਿੱਗ ਬੀ ਨੇ ਇਸ ਸ਼ੋਅ ਦੀ ਸ਼ੁਰੂਆਤ ਸ਼ਾਨਦਾਰ ਕੀਤੀ। ਇਸ ਦੇ ਨਾਲ ਹੀ ਸ਼ੋਅ 'ਚ ਕੁਝ ਬਦਲਾਅ ਕੀਤੇ ਗਏ ਹਨ। ਸ਼ੋਅ 'ਚ ਇਸ ਵਾਰ ਵੀ 15 ਸਵਾਲ ਹੀ ਹਨ ਪਰ ਸਮਾਂ ਸੀਮਾ ਦੱਸਣ ਲਈ ਜਿੱਥੇ ਪਹਿਲਾਂ 'ਕਾਂਟਾ ਬਹਿਨਜੀ' ਸੀ ਹੁਣ ਉਸ ਦਾ ਨਾਂ 'ਘੜੀ-ਬੜੀ' ਰੱਖਿਆ ਗਿਆ ਹੈ। ਹੌਟ ਸੀਟ 'ਤੇ ਬੈਠੇ ਪ੍ਰਤੀਯੋਗੀ ਲਈ ਚਾਰ ਲਾਈਫਲਾਈਨ ਦਿੱਤੀਆਂ ਗਈਆਂ ਹਨ।

ਸ਼ੋਅ ਦੀ ਸ਼ੁਰੂਆਤ ਬਿੱਗ ਬੀ ਨੇ ਇਕ ਕਵਿਤਾ ਨਾਲ ਕੀਤੀ ਤੇ ਪਹਿਲੀ ਪ੍ਰਤੀਯੋਗੀ ਹਰਿਆਣਾ ਦੀ ਰਹਿਣ ਵਾਲੀ ਸੋਨੀਆ ਯਾਦਵ ਬਣੀ, ਜੋ ਫੌਜੀ ਅਫਸਰ ਰਹੀ ਹੈ। ਸੋਨੀਆ ਨੇ 10 ਸਾਲ ਫੌਜ 'ਚ ਕੰਮ ਕੀਤਾ। ਇਸ ਦੇ ਨਾਲ ਅਮਿਤਾਭ ਨੇ ਸੋਨੀਆ ਨੂੰ ਪੁੱਛਿਆ ਕਿ ਉਹ ਜਲਦੀ ਕਿਉਂ ਰਿਟਾਇਰਡ ਹੋ ਗਈ। ਇਸ ਦਾ ਜਵਾਬ ਸੋਨੀਆ ਨੇ ਦਿੱਤਾ ਜੋ ਦਿਲ ਨੂੰ ਛੂਹ ਲੈਣ ਵਾਲਾ ਸੀ। ਸੋਨੀਆ ਨੇ ਕਿਹਾ ਕਿ, ਮੈਂ ਬੱਚਿਆਂ ਤੇ ਜਾਨਵਰਾਂ ਲਈ ਕੁਝ ਕਰਨਾ ਚਾਹੁੰਦੀ ਹਾਂ। ਇਸ ਲਈ ਮੈਂ ਇਹ ਫੈਸਲਾ ਲਿਆ। ਸੋਨੀਆ ਨੇ ਬਿੱਗ ਬੀ ਦੇ ਸਵਾਲਾਂ ਦਾ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ। ਉਹ ਸ਼ੋਅ ਤੋਂ 12 ਲੱਖ 50 ਹਜ਼ਾਰ ਜਿੱਤ ਕੇ ਗਈ। 13ਵੇਂ ਸਵਾਲ ਤੱਕ ਸੋਨੀਆ ਦੀਆਂ ਸਾਰੀਆਂ ਲਾਈਫਲਾਈਨ ਖਤਮ ਹੋ ਚੁੱਕੀਆਂ ਸਨ। ਸ਼ੋਅ ਦਾ ਗਲਤ ਜਵਾਬ ਦੇਣ ਤੋਂ ਚੰਗਾ ਸੋਨੀਆ ਨੇ ਸ਼ੋਅ ਕੁਇਟ ਕਰਨ ਦਾ ਫੈਸਲਾ ਕੀਤਾ।


Tags: Amitabh BachchanBigg BKaun Banega CrorepatiSonia YadavSony Liv App LifelineAugmented RealityTV Show

Edited By

Sunita

Sunita is News Editor at Jagbani.