FacebookTwitterg+Mail

ਟਾਇਲਟ ਦੇ ਬਾਹਰ ਲੱਗਾ KBC ਦਾ ਵਿਗਿਆਪਨ 'ਕਬ ਤਕ ਰੋਕੋਗੇ', ਸੋਸ਼ਲ ਮੀਡੀਆ 'ਤੇ ਬਣਿਆ ਮਜ਼ਾਕ

kaun banega crorepati
08 September, 2018 07:01:52 PM

ਮੁੰਬਈ (ਬਿਊਰੋ)— 'ਕਬ ਤਕ ਰੋਕੋਗੇ?' ਇਹ ਛੋਟੇ ਪਰਦੇ ਦੇ ਸਭ ਤੋਂ ਲੋਕਪ੍ਰਿਯ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੀ ਇਸ ਵਾਰ ਦੀ ਥੀਮ ਹੈ। ਸ਼ੋਅ ਦੇ ਪ੍ਰੀਮੀਅਰ 'ਚ ਹੀ ਹੋਸਟ ਅਮਿਤਾਭ ਬੱਚਨ ਨੇ ਇਸ ਮੁਖੜੇ ਵਾਲੀ ਇਕ ਪੂਰੀ ਕਵੀਤਾ ਦਰਸ਼ਕਾਂ ਨੂੰ ਸੁਣਾ ਦਿੱਤੀ ਸੀ। ਸ਼ੋਅ ਦਾ ਪ੍ਰਮੋਸ਼ਨ ਵੀ ਇਸੇ ਥੀਮ ਨਾਲ ਕੀਤਾ ਜਾ ਰਿਹਾ ਹੈ। ਜਗ੍ਹਾ-ਜਗ੍ਹਾ ਅਮਿਤਾਭ ਬੱਚਨ ਦੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ 'ਤੇ ਇਹ ਲਾਈਨ ਲਿਖੀ ਗਈ ਹੈ। ਹਾਲਾਂਕਿ ਮਾਮਲਾ ਫਨੀ ਉਸ ਸਮੇਂ ਹੋ ਗਿਆ, ਜਦੋਂ ਇਸ ਸ਼ੋਅ ਦਾ ਇਕ ਪੋਸਟਰ ਸੁਲਭ ਟਾਇਲਟ 'ਤੇ ਲਾ ਦਿੱਤਾ ਗਿਆ। ਲੋਕੇਸ਼ਨ ਵੱਖਰੀ ਹੋਣ ਕਾਰਨ ਪੋਸਟਰ ਨੇ ਇਸ ਦਾ ਅਰਥ ਦੀ ਬਦਲ ਦਿੱਤਾ ਹੈ।

Punjabi Bollywood Tadkaਦੱਸ ਦੇਈਏ ਕਿ ਸ਼ੋਅ ਦੀ ਥੀਮ 'ਕਬ ਤੱਕ ਰੋਕੋਗੇ' ਦਾ ਅਰਥ ਹੈ ਕਿ ਜਿਸ ਵਿਅਕਤੀ ਦੇ ਅੰਦਰ ਟੈਲੇਂਟ ਹੈ, ਉਸ ਨੂੰ ਖੁਦ ਦੀਆਂ ਇਛਾਵਾਂ ਰੋਕਣੀਆਂ ਨਹੀਂ ਚਾਹੀਦੀਆਂ ਪਰ ਜਦੋਂ ਇਸੇ ਪੋਸਟਰ ਨੂੰ ਬਾਥਰੂਮ 'ਤੇ ਲਗਾ ਦਿੱਤਾ ਗਿਆ ਤਾਂ ਇੱਥੇ ਲਾਈਨ ਦਾ ਅਰਥ ਹੀ ਪੂਰੀ ਤਰ੍ਹਾਂ ਬਦਲ ਗਿਆ। ਸੋਸ਼ਲ ਮੀਡੀਆ 'ਤੇ ਜਦੋਂ ਕਿਸੇ ਨੇ ਇਹ ਤਸਵੀਰ ਸ਼ੇਅਰ ਕਰ ਦਿੱਤੀ ਤਾਂ ਲੋਕਾਂ ਨੇ ਇਸ 'ਤੇ ਖੂਬ ਮਜ਼ੇ ਲਏ ਅਤੇ ਇਸ ਨੂੰ ਖੂਬ ਸ਼ੇਅਰ ਕੀਤਾ ਜਾਣ ਲੱਗਾ। ਹੁਣ ਇਹ ਤਸਵੀਰ ਹਰ ਪਾਸੇ ਵਾਇਰਲ ਹੋ ਰਹੀ ਹੈ।


Tags: Kaun Banega Crorepati Season 10Amitabh BachchanTag LineKab Tak RokogePoster

Edited By

Chanda Verma

Chanda Verma is News Editor at Jagbani.