ਜਲੰਧਰ(ਬਿਊਰੋ)— 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਜਗਾ ਬਣਾਈ ਹੈ। ਕੌਰ ਬੀ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ। ਕੌਰ ਬੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਜਾਣਕਾਰੀ ਦਿੰਦੀ ਰਹਿੰਦੀ ਹੈ।
![Punjabi Bollywood Tadka](https://img.punjabi.bollywoodtadka.in/multimedia/14_44_04728774121-ll.jpg)
ਹਾਲ ਹੀ 'ਚ ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨਾਲ ਪੰਜਾਬੀ ਗੀਤਕਾਰ ਜਾਨੀ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਦਿੱਤਾ ਹੈ। Jaani Ve Jaani Ve Jaani Ve Hun Kariye Aapan Sohna Jea Gaana। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੌਰ ਬੀ ਤੇ ਜਾਨੀ ਜਲਦ ਕੋਈ ਨਵਾਂ ਗੀਤ ਲੈ ਕੇ ਆ ਸਕਦੇ ਹਨ।
ਦੱਸਣਯੋਗ ਹੈ ਕਿ ਜਾਨੀ 'ਸੋਚ', 'ਜੋਕਰ', 'ਇਕ ਸਾਲ','ਤਾਰਾ', 'ਸੁਪਨਾ', 'ਪਾਣੀ' ਅਤੇ 'ਯਾਰ ਮਚਲਬੀ' ਵਰਗੇ ਗੀਤਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰ ਚੁੱਕੇ ਹਨ। ਜਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।