FacebookTwitterg+Mail

ਮੂਡ 'ਚ ਆ ਕੇ ਕੌਰ ਬੀ ਨੇ ਲਾਏ ਖੂਬ ਠੁਮਕੇ, ਦੇਖੋ ਵੀਡੀਓ

kaur b
03 July, 2017 01:26:12 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਕੌਰ ਬੀ ਖੂਬ ਭੰਗੜੇ ਪਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੌਰ ਬੀ ਕਾਫੀ ਖੁਸ਼ ਤੇ ਭੰਗੜੇ ਦੇ ਮੂਡ 'ਚ ਲੱਗ ਰਹੀ ਸੀ। ਦੱਸ ਦਈਏ ਕਿ ਇਸ ਵੀਡੀਓ 'ਚ ਕੌਰ ਬੀ ਆਪਣੇ ਹੀ ਇਕ ਗੀਤ 'ਕਣੀਆਂ' 'ਤੇ ਡਾਂਸ ਕੀਤਾ ਹੈ। ਇਸ ਗੀਤ ਦੇ ਬੋਲ ਇਸ ਤਰ੍ਹਾਂ ਹਨ 'ਮੇਰਾ ਤੇਰੇ ਨਾਲ ਹੋਵੇ ਜੇ ਵਿਆਹ ਤੇਰੇ ਵੈ ਮੈਂ ਦੇਵਾ ਕਣੀਆਂ ਦੇ ਕਾਲਜੇ ਮਚਾਅ'। 


ਦੱਸਣਯੋਗ ਹੈ ਕਿ ਕੌਰ ਬੀ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਏ ਕੈਪਸ਼ਨ 'ਚ ਲਿਖਿਆ ਹੈ, ''Mood c Bas Ewe hi Ghaa Pa Rahi c Sochea Share Kara Thode nl V #Shonk #LvDancing #Kaniyan ❤️😃😜🙈🙈 !!''  ਕੌਰ ਬੀ ਨੇ ਹੁਣ ਤੱਕ ਕਈ ਸੱਭਿਆਚਾਰਕ ਗੀਤਾਂ ਨੂੰ ਲੋਕਾਂ ਦੀ ਝੋਲੀ 'ਚ ਪਾਇਆ ਹੈ।

Punjabi Bollywood Tadka


Tags: Punjabi SingerKaur BKaniyanVeet BaljitJatinder Shahਕੌਰ ਬੀਕਣੀਆਂ